- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
26 ਜੂਨ ਨੂੰ ਕੌਮਾਂਤਰੀ ਦਿਵਸ ਵੱਜੋਂ ਮਨਾਇਆ ਜਾਵੇਗਾ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰ ਮਨੋਹਰ ਲਾਲ ਦੀ ਪਹਿਲ ‘ਤੇ, ਹਰਿਆਣਾ ਪੁਲਿਸ ਵੱਲੋਂ ਇਕ ਵਾਰ ਫਿਰ ਸੱਤ ਉੱਤਰ ਸੂਬਿਆਂ ਤੇ ਕੇਂਦਰ ਸ਼ਾਸ਼ਿਤ ਸੂਬੇ ਚੰਡੀਗੜ ਦੇ ਪੁਲਿਸ ਮੁੱਖੀਆਂ ਨੂੰ 26 ਜੂਨ ਨੂੰ ਇਕ ਸਾਂਝਾ ਮੰਚ ‘ਤੇ ਲਿਆਇਆ ਜਾਵੇਗਾ ਤਾਂ ਜੋ ਨਸ਼ੀਲੇ ਪਦਾਰਥਾਂ ਦੀ ਦੁਵਰਤੋਂ ਤੇ ਨਾਜਾਇਜ ਤਸਕਰੀ ਦੇ ਖਿਲਾਫ ਇੱਕਠਾ ਹੋ ਕੇ ਪ੍ਰਭਾਵੀ ਰਣਨੀਤੀ ਤਿਆਰ ਕੀਤੀ ਜਾ ਸਕੇ|ਵਰਣਨਯੋਗ ਹੈ ਕਿ 26 ਜੂਨ ਦਾ ਦਿਨ ਨਸ਼ੀਲੇ ਪਦਾਰਥਾਂ ਦੀ ਦੁਵਰਤੋਂ ਤੇ ਨਾਜਾਇਜ ਤਸਕਰੀ ਖਿਲਾਫ ਕੌਮਾਂਤਰੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ| ਪੁਲਿਸ ਡਾਇਰੈਕਟਰ ਜਰਨਲ ਮਨੋਜ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ 26 ਜੂਨ ਨੂੰ ਚੰਡੀਗੜ ਵਿਚ ਉੱਤਰੀ ਸੂਬਿਆਂ ਦੇ ਪੁਲਿਸ ਡਾਇਰੈਕਟਰ ਜਰਨਲਾਂ ਦੀ ਹੋਣ ਵਾਲੀ ਇਕ ਤਾਲਮੇਲ ਮੀਟਿੰਗ ਵਿਚ ਨਸ਼ੀਲੇ ਪਦਾਰਥਾਂ ਦੀ ਦੁਵਰਤੋਂ ਤੇ ਨਾਜਾਇਜ ਤਸੱਕਰੀ ਦੀ ਚੁਣੌਤੀਆਂ ‘ਤੇ ਵਿਚਾਰ-ਵਟਾਂਦਰਾ ਕਰਕੇ ਉਸ ‘ਤੇ ਨੱਥ ਪਾਉਣ ਲਈ ਯੋਗ ਰਣਨੀਤੀ ਤਿਆਰ ਕੀਤੀ ਜਾਵੇਗੀ| ਉਨਾਂ ਕਿਹਾ ਕਿ ਇਸ ਮੌਕੇ ‘ਤੇ ਮੁੱਖ ਮੰਤਰੀ ਮਨੋਹਰ ਲਾਲ ਮੁੱਖ ਮਹਿਮਾਨ ਹੋਣਗੇ, ਜੋ ਸਮਾਪਨ ਸੈਸ਼ਨ ਦੌਰਾਨ ਹਿੱਸਾ ਲੈਣ ਵਾਲੀਆਂ ਨੂੰ ਸੰਬੋਧਤ ਕਰਨਗੇ| ਮੁੱਖ ਸਕੱਤਰ ਡੀ.ਐਸ.ਢੇਸੀ, ਵਧੀਕ ਮੁੱਖ ਸਕੱਤਰ, ਗ੍ਰਹਿ ਡਾ. ਐਸ.ਐਸ.ਪ੍ਰਸਾਦ ਅਤੇ ਨਾਰਕੋਟਿਕ ਕੰਟ੍ਰੋਲ ਬਿਊਰੋ, ਨਵੀਂ ਦਿੱਲੀ ਦੇ ਅਧਿਕਾਰੀ ਵੀ ਹਾਜਿਰ ਰਹਿਣਗੇ| ਮੀਟਿੰਗ ਵਿਚ ਪੰਜਾਬ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਉੱਤਰਾਖੰਡ, ਉੱਤਰ ਪ੍ਰਦੇਸ਼, ਦਿੱਲੀ ਅਤੇ ਕੇਂਦਰਸ਼ਾਸ਼ਿਤ ਸੂਬਾ ਚੰਡੀਗੜ ਦੇ ਪੁਲਿਸ ਮੁੱਖੀ ਹਿੱਸਾ ਲੈਣਗੇ| ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਦੀ ਪਹਿਲ ‘ਤੇ, ਨਸ਼ਾਖੋਰੀ ਤੋਂ ਪ੍ਰਭਾਵੀ ਢੰਗ ਨਾਲ ਨਿਪਟਨ ਤੇ ਨੱਥ ਪਾਉਣ ਲਈ ਉੱਤਰੀ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਅਧਿਕਾਰੀਆਂ ਦੀ ਇਕ ਸਾਂਝੀ ਮੀਟਿੰਗ 20 ਅਗਸਤ, 2018 ਨੂੰ ਆਯੋਜਿਤ ਕੀਤੀ ਜਾ ਚੁੱਕੀ ਹੈ| ਹਰਿਆਣਾ ਪੁਲਿਸ ਡਾਇਰੈਕਟਰ ਜਰਨਲ ਆਪਣੇ ਬਰਾਬਰ ਅਧਿਕਾਰੀਆਂ ਨਾਲ ਤਿਆਰ ਕੀਤੇ ਗਏ ਏਜੰਡਾ ਦਾ ਜਿਕਰ ਕਰਦੇ ਹੋਏ ਵਧੀਕ ਪੁਲਿਸ ਇੰਸਪੈਕਟਰ ਜਰਨਲ (ਕਾਨੂੰਨ ਤੇ ਵਿਵਸਥਾ) ਨਵਦੀਪ ਸਿੰਘ ਵਿਰਕ ਨੇ ਕਿਹਾ ਕਿ ਮੀਟਿੰਗ ਦੇ ਆਯੋਜਨ ਦਾ ਮੁੱਖ ਮੰਤਵ ਉੱਤਰੀ ਖੇਤਰ ਵਿਚ ਸਰਗਰਮ ਸੰਗਠਿਤ ਗਿਰੋਹ ਅਤੇ ਤਸੱਕਰੀ ਨੈਟਵਰਕ ਦੀ ਗਤੀਵਿਧੀਆਂ ਤੋਂ ਨਿਪਟਨ ਲਈ ਖੇਤਰ ਦੇ ਪੁਲਿਸ ਬਲਾਂ ਵਿਚਕਾਰ ਲੋਂੜੀਦਾ ਤਾਲਮੇਲ ਕਰਕੇ ਅਪਰਾਧਿਕ ਗਤੀਵਿਧੀਆਂ ‘ਤੇ ਨੱਥ ਪਾਉਣਾ ਹੈ| ਉਨਾਂ ਕਿਹਾ ਕਿ ਗੁਆਂਢੀ ਸੂਬਿਆਂ ਨਾਲ ਵਿਚਾਰ-ਵਟਾਂਦਾਰ ਅਤੇ ਸਾਂਝਾ ਕੀਤੇ ਜਾਣ ਵਾਲੇ ਹੋਰ ਮੁੱਖ ਮਸਲਿਆਂ ਵਿਚ ਉੱਤਰ ਭਾਰਤ ਵਿਚ ਖੁਫਿਆ ਜਾਣਕਾਰੀ ਸਾਂਝਾ ਕਰਨਾ, ਨਸ਼ਾ ਤਸੱਕਰਾਂ ਦਾ ਅੰਤਰ-ਰਾਜੀ ਡਾਟਾ ਬੇਸ ਤਿਆਰ ਕਰਨਾ ਅਤੇ ਐਨਡੀਪੀਐਸ ਐਕਟ ਦੇ ਪ੍ਰਵਧਾਨਾਂ ਦਾ ਪ੍ਰਭਾਵੀ ਢੰਗ ਨਾਲ ਲਾਗੂ ਕਰਨਾ ਸ਼ਾਮਿਲ ਹੈ| ਸ੍ਰੀ ਵਿਰਕ ਨੇ ਕਿਹਾ ਕਿ ਇੰਟਰ-ਸਟੇਟ ਡ੍ਰਗ ਸਕੱਤਰੇਤ ਦੇ ਕੰਮ ਦੀ ਸਮੀਖਿਆ ਤੋਂ ਇਲਾਵਾ, ਗੁਆਂਢੀ ਸੂਬਿਆਂ ਵੱਲੋਂ ਨਸ਼ੀਲੇ ਪਦਾਰਥ ਦੀ ਰੋਕਥਾਮ ਲਈ ਕੀਤੇ ਜਾ ਰਹੇ ਵਧੀਆ ਅਭਿਆਸਾਂ ਨੂੰ ਅਪਨਾਉਣ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ|


