- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
53 ਸਾਲ ਮਗਰੋਂ ਲਕਸ਼ੈ ਨੇ ਭਾਰਤ ਦੀ ਝੋਲੀ ਪਾਇਆ ਸੋਨਾ
ਨਵੀਂ ਦਿੱਲੀ, ਭਾਰਤ ਦੇ ਉਭਰ ਰਹੇ ਸ਼ਟਲਰ ਲਕਸ਼ੈ ਸੇਨ ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਚੱਲ ਰਹੀ ਏਸ਼ਿਆਈ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਅੱਜ ਸੋਨ ਤਗ਼ਮਾ ਜਿੱਤ ਕੇ ਭਾਰਤ ਦੀ 53 ਸਾਲ ਦੀ ਉਡੀਕ ਖ਼ਤਮ ਕਰ ਦਿੱਤੀ। ਛੇਵਾਂ ਦਰਜਾ ਪ੍ਰਾਪਤ ਲਕਸ਼ੈ ਨੇ ਚੋਟੀ ਦਾ ਦਰਜਾ ਪ੍ਰਾਪਤ ਥਾਈਲੈਂਡ ਦੇ ਕੁੰਲਾਵੁਤ ਵਿਤਿਦਸਰਨ ਨੂੰ ਖ਼ਿਤਾਬੀ ਮੁਕਾਬਲੇ ਵਿੱਚ 21-19, 21-18 ਨਾਲ ਮਾਤ ਦੇ ਕੇ ਇਤਿਹਾਸ ਸਿਰਜ ਦਿੱਤਾ। ਲਕਸ਼ੈ ਨੇ ਸੈਮੀ ਫਾਈਨਲ ਮੁਕਾਬਲੇ ਵਿੱਚ ਇੰਡੋਨੇਸ਼ੀਆ ਦੇ ਚੌਥਾ ਦਰਜਾ ਪ੍ਰਾਪਤ ਖਿਡਾਰੀ ਇਖ਼ਸਾਨ ਲਿਓਨਾਰਡੋ ਇਮੈਨੁਅਲ ਰੂੰਬੇ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਇਸ ਤੋਂ ਪਹਿਲਾ ਲਕਸ਼ੈ ਨੇ ਦੂਜਾ ਦਰਜਾ ਪ੍ਰਾਪਤ ਲੀ ਸ਼ਿਫੈਂਗ ਨੂੰ ਕੁਆਰਟਰ ਫਾਈਨਲ ਵਿੱਚ ਹਰਾਇਆ ਸੀ। ਕੁੰਲਾਵੁਤ ਨੇ ਚੀਨ ਦੇ ਯੁਪੇਂਗ ਬਾਈ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਖ਼ਿਤਾਬੀ ਮੁਕਾਬਲੇ ਵਿੱਚ ਲਕਸ਼ੈ ਨੇ ਸੀਨੀਅਰ ਖਿਡਾਰੀ ਨੂੰ 46 ਮਿੰਟ ਵਿੱਚ ਸ਼ਿਕਸਤ ਦੇ ਦਿੱਤੀ। ਉਤਰਾਖੰਡ ਦੇ 18 ਸਾਲਾ ਲਕਸ਼ਯ 1965 ਵਿੱਚ ਗੌਤਮ ਠੱਕਰ ਦੇ ਸੋਨ ਤਗ਼ਮਾ ਜਿੱਤਣ ਦੇ 53 ਸਾਲ ਮਗਰੋਂ ਸੁਨਹਿਰੀ ਤਗ਼ਮਾ ਜਿੱਤਣ ਵਾਲਾ ਪਹਿਲਾ ਪੁਰਸ਼ ਖਿਡਾਰੀ ਬਣ ਗਿਆ ਹੈ। ਪ੍ਰਤਿਭਾਵਾਨ ਖਿਡਾਰੀ ਲਕਸ਼ਯ ਇਸ ਦੇ ਨਾਲ ਹੀ ਇਸ ਚੈਂਪੀਅਨਸ਼ਿਪ ਵਿੱਚ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਗੌਤਮ ਠੱਕਰ (ਸੋਨਾ, 1965), ਪ੍ਰਣਵ ਚੋਪੜਾ/ਪ੍ਰਜਕਤਾ ਸਾਵੰਤ (ਕਾਂਸੀ 2009), ਸਮੀਰ ਵਰਮਾ (ਚਾਂਦੀ, 2011), ਪੀਵੀ ਸਿੰਧੂ (ਕਾਂਸੀ, 2011 ਤੇ ਸੋਨਾ-2012) ਅਤੇ ਸਮੀਰ ਵਰਮਾ (ਕਾਂਸੀ, 2012) ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਿਆ ਹੈ। ਆਪਣੇ ਕਰੀਅਰ ਦੌਰਾਨ ਲਕਸ਼ੈ ਦਾ ਥਾਈਲੈਂਡ ਦੇ ਖਿਡਾਰੀ ਨਾਲ ਪਹਿਲਾ ਮੁਕਾਬਲਾ ਸੀ। ਉਸ ਨੇ ਨਜ਼ਦੀਕੀ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਆਪਣੇ ਤਗ਼ਮੇ ਦਾ ਰੰਗ ਬਦਲ ਦਿੱਤਾ। ਇਸ ਤੋਂ ਪਹਿਲਾਂ ਉਸ ਨੇ ਏਸ਼ਿਆਈ ਜੂਨੀਅਰ ਚੈਂਪੀਅਨਸ਼ਿਪ-2016 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤੀ ਖਿਡਾਰੀ ਇਸ ਸਮੇਂ ਵਿਸ਼ਵ ਰੈਂਕਿੰਗਜ਼ ਵਿੱਚ 76ਵੇਂ ਅਤੇ ਥਾਈ ਖਿਡਾਰੀ 188ਵੇਂ ਸਥਾਨ ’ਤੇ ਹੈ। ਦੋਵਾਂ ਵਿਚਾਲੇ ਮੁਕਾਬਲਾ ਕਾਫ਼ੀ ਨਜ਼ਦੀਕੀ ਰਿਹਾ। ਭਾਰਤੀ ਸ਼ਟਲਰ ਲਕਸ਼ੈ ਨੇ ਫ਼ੈਸਲਾਕੁਨ ਮੌਕਿਆਂ ’ਤੇ ਠਰ੍ਹੰਮਾ ਵਿਖਾਉਂਦਿਆਂ ਅੰਕ ਹਾਸਲ ਕੀਤੇ ਅਤੇ ਖ਼ਿਤਾਬ ਨੂੰ ਜਿੱਤ ਨਾਲ ਚੁੰਮਿਆ। ਜਿੱਤ ਮਗਰੋਂ ਲਕਸ਼ਯ ਨੇ ਕਿਹਾ, ‘‘ਮੈਂ ਇਹ ਟੂਰਨਾਮੈਂਟ ਜਿੱਤ ਕੇ ਖ਼ੁਸ਼ ਹਾਂ। ਇਸ ਨਾਲ ਮੇਰਾ ਆਤਮਵਿਸ਼ਵਾਸ ਵਧੇਗਾ। ਮੈਂ ਪਹਿਲਾਂ ਟੀਮ ਮੁਕਾਬਲੇ ਵਿੱਚ ਖੇਡਿਆ ਅਤੇ ਫਿਰ ਵਿਅਕਤੀਗਤ ਮੁਕਾਬਲੇ ਵਿੱਚ, ਜਿਸ ਕਾਰਨ ਮੇਰਾ ਟੂਰਨਾਮੈਂਟ ਕਾਫੀ ਲੰਮਾ ਖਿੱਚਿਆ ਗਿਆ। ਹਰ ਮੈਚ ਮਗਰੋਂ ਮੇਰਾ ਧਿਆਨ ਥਕਾਵਟ ਲਾਹੁਣ ’ਤੇ ਸੀ।’’ ਭਾਰਤੀ ਬੈਡਮਿੰਟਨ ਸੰਘ (ਬੀਏਆਈ) ਨੇ ਅੱਜ ਨੌਜਵਾਨ ਖਿਡਾਰੀ ਲਕਸ਼ੈ ਨੂੰ ਏਸ਼ਿਆਈ ਜੂਨੀਅਰ ਚੈਂਪੀਅਨਸ਼ਿਪ ਜਿੱਤਣ ਵਾਲਾ ਤੀਜਾ ਭਾਰਤੀ ਬਣਨ ’ਤੇ ਦਸ ਲੱਖ ਰੁਪਏ ਦੀ ਨਕਦ ਇਨਾਮੀ ਰਕਮ ਦੇਣ ਦਾ ਐਲਾਨ ਕੀਤਾ ਹੈ।


