- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
6 ਦੇਸ਼ਾਂ ਦੇ 30 ਉਪਗ੍ਰਿਹਾਂ ਨੂੰ ਲਾਂਚ ਕਰੇਗਾ ਰੂਸ
ਮਾਸਕੋ – ਰੂਸ ਅਮਰੀਕਾ, ਯੂਰਪੀ ਯੂਨੀਅਨ ਦੇ ਦੇਸ਼ਾਂ, ਜਾਪਾਨ ਅਤੇ ਦੱਖਣੀ ਅਫਰੀਕਾ ਦੇ ਕਲ ਲਗਭਗ 30 ਉਪਗ੍ਰਹਿਆਂ ਨੂੰ ਲਾਂਚ ਕਰੇਗਾ| ਲਾਂਚ ਕਰਨ ਦਾ ਇਹ ਕੰਮ ਦੂਰ ਦੁਰਾਡੇ ਪੂਰਬ ਵਿਚ ਸਥਿਤ ਵੋਸਤੋਚੀ ਪੁਲਾੜ ਕੇਂਦਰ ਤੋਂ 27 ਦਸੰਬਰ ਨੂੰ ਹੋਵੇਗਾ| ਇਨ੍ਹਾਂ ਵਿਚ ਰੂਸ ਦੇ ਵੀ 2 ਉਪਗ੍ਰਹਿ ਸ਼ਾਮਲ ਹਨ| ਰੂਸੀ ਪੁਲਾੜ ਉਦਯੋਗ ਦੇ ਸੂਤਰਾਂ ਮੁਤਾਬਕ ਫ੍ਰੇਗੇਟ ਬੂਸਟਰ ਦੇ ਨਾਲ ਸੋਯੂਜ-2.1 ਏ ਕੈਰੀਅਰ ਰਾਕੇਟ ਦੋ ਰੂਸੀ ਉਪਗ੍ਰਹਿਆਂ ਕਾਨੋਪਾਸ-5 ਅਤੇ ਕਾਨੋਪਾਸ-6 ਦੇ ਨਾਲ-ਨਾਲ 26 ਛੋਟੇ ਵਿਦੇਸ਼ੀ ਉਪਗ੍ਰਹਿਆਂ ਨੂੰ ਪੁਲਾੜ ਵਿਚ ਸਥਾਪਿਤ ਕਰੇਗਾ| ਸੂਤਰਾਂ ਮੁਤਾਬਕ ਕਾਨੋਪਾਸ ਉਪਗ੍ਰਹਿਆਂ ਨੂੰ 20 ਅਮਰੀਕੀ, 3 ਜਰਮਨ ਤੇ ਜਾਪਾਨ, ਸਪੇਨ, ਦੱਖਣੀ ਅਫਰੀਕਾ ਅਤੇ ਹੋਰ ਦੇਸ਼ਾਂ ਦੇ ਸੈਟੇਲਾਈਟਾਂ ਨਾਲ ਲਾਂਚ ਕੀਤਾ ਜਾਵੇਗਾ| ਸੂਤਰਾਂ ਮੁਤਾਬਕ ਵਾਸਤੋਚੀ ਪੁਲਾੜ ਕੇਂਦਰ ਦੇ ਇਨ੍ਹਾਂ ਸੈਟੇਲਾਈਟਾਂ ਨੂੰ 27 ਦਸੰਬਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 5:07 ਵਜੇ (ਭਾਰਤੀ ਸਮੇਂ ਮੁਤਾਬਕ 2:07 ਵਜੇ) ਲਾਂਚ ਕੀਤਾ ਜਾਵੇਗਾ|


