64ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਦਾ ਆਯੋਜਨ

ਐਸ ਏ ਐਸ ਨਗਰ – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 64ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਦੀ ਲੜੀ ਅਧੀਨ ਡੋਜਵਾਲ (ਲੜਕਿਆਂ 17 ਸਾਲ) ਦਾ ਦੋ ਰੋਜਾ ਟੂਰਨਾਮੈਂਟ ਅੱਜ ਮੁਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਂਕਡਰੀ ਸਕੂਲ ਫੇਜ਼ 3ਬੀ1 ਵਿੱਚ ਸ਼ੁਰੂ ਹੋਇਆ| ਇਸ ਮੌਕੇ ਪਟਿਆਲਾ ਅਤੇ ਬਰਨਾਲਾ ਦੀਆਂ ਟੀਮਾਂ ਦਾ ਮੈਚ ਸ਼ੁਰੂ ਕਰਵਾਉਂਦਿਆਂ ਸਕੂਲ ਦੀ ਪ੍ਰਿੰਸੀਪਲ ਗਿੰਨੀ ਦੁੱਗਲ ਨੇ ਕਿਹਾ ਕਿ ਖੇਡਾਂ ਸਰੀਰ ਦਾ ਅਨਿੱਖੜਵਾਂ ਅੰਗ ਹੈ ਖਿਡਾਰੀਆਂ ਨੂੰ ਜਿੱਤ ਹਾਰ ਦੀ ਭਾਵਨਾ ਨਾਲ ਖੇਡਣਾ ਚਾਹੀਦਾ ਹੈ| ਜਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰੈਸ ਸਕੱਤਰ ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿੱਚ 14 ਜਿਲ੍ਹਿਆਂ ਦੇ 140 ਖਿਡਾਰੀ ਹਿੱਸਾ ਲੈ ਰਹੇ ਹਨ| ਉਹਨਾਂ ਦੱਸਿਆ ਕਿ ਇਹ ਮੈਚ ਲੀਗ-ਕਮ ਨਾਕਆਊਟ ਅਧਾਰ ਤੇ ਹੋਣਗੇ| ਅੱਜ ਦੇ ਮੈਚ ਵਿੱਚ ਪਟਿਆਲਾ ਨੇ ਬਰਨਾਲਾ ਨੂੰ 7-5 ਨਾਲ ਹਰਾਇਆ| ਇਸ ਦੌਰਾਨ ਹੁਸ਼ਿਆਰਪੁਰ ਨੇ ਫਰੀਦਕੋਰਟ ਨੂੰ11-8 ਨਾਲ, ਲੁਧਿਆਣੇ ਨੇ ਕਪੂਰਥਲਾ ਨੂੰ 6-2 ਨਾਲ ਅਤੇ ਐਸ ਏ ਐਸ ਨਗਰ ਮੁਹਾਲੀ ਨੇ ਫਤਿਹਗੜ੍ਹ ਸਾਹਿਬ ਨੂੰਹਰਾਇਆ| ਇਸੇ ਤਰ੍ਹਾਂ ਸੰਗਰੂਰ ਨੇ ਮੋਗਾ ਨੂੰ 5-3 ਨਾਲ , ਮੁਕਤਸਰ ਸਾਹਿਬ ਨੇ ਬਠਿੰਡਾ ਨੂੰ 12-2 ਨਾਲ ਹਰਾਇਆ| ਟੂਰਨਾਮੈਂਟ ਨੂੰ ਨੇਪਰੇ ਚਾੜ੍ਹਣ ਵਿੱਚ ਜਸਵਿੰਦਰ ਕੌਰ, ਏ ਈ ਓ, ਸ਼ਮਸ਼ੇਰ ਸਿੰਘ, ਪ੍ਰਦੀਪ ਕੁਮਾਰ ਖਰੜ, ਸਤਵਿੰਦਰ ਕੌਰ, ਜਸਵਿੰਦਰ ਕੌਰ, ਕੁਲਜੀਤ ਕੌਰ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਇੰਦੂ ਬਾਲਾ, ਮਨਵਿੰਦਰ ਕੌਰ, ਸੁਰਿੰਦਰ ਸਿੰਘ, ਰਾਜਵਿੰਦਰ ਕੌਰ, ਅਮਨਪ੍ਰੀਤ ਕੌਰ, ਕੋਚ ਅਮਨਦੀਪ ਸਿੰਘ ਜਲੰਧਰ, ਸੁਰਜੀਤ ਸਿੰਘ ਕਪੂਰਥਲਾ, ਮਨਦੀਪ ਕੌਰ ਪੰਜਾਬੀ ਮਿਸਟਰਸ, ਮਨੀਸ਼ ਸੰਗਰੂਰ, ਰਾਜਪਾਲ ਪਟਿਆਲਾ, ਕੁਲਦੀਪ ਸਿੰਘ ਮੁਕਤਸਰ ਸਾਹਿਬ ਤੇ ਸੁਰਿੰਦਰ ਸਿੰਘ, ਅਨੂ ਓਬਰਾਏ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ|

VIA PUNJAB