- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
7 ਲੱਖ ਤੋਂ ਵਧੇਰੇ ਲੋਕ ਵੀਜ਼ਾ ਸਮਾਂ ਖਤਮ ਹੋਣ ਮਗਰੋਂ ਅਮਰੀਕਾ ‘ਚ ਰੁਕੇ
ਸੈਨ ਡਿਏਗੋ – ਅਮਰੀਕਾ ਵਿਚ ਪਿਛਲੇ ਸਾਲ 7 ਲੱਖ ਤੋਂ ਵਧੇਰੇ ਵਿਦੇਸ਼ੀਆਂ ਨੂੰ ਵੀਜ਼ਾ ਸਮਾਂ ਖਤਮ ਹੋਣ ਮਗਰੋਂ ਦੇਸ਼ ‘ਚੋਂ ਜਾਣਾ ਸੀ ਪਰ ਉਹ ਵਧੇਰੇ ਸਮੇਂ ਤਕ ਰੁੱਕੇ ਰਹੇ। ਅੰਦਰੂਨੀ ਸੁਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਨਾਲ ਸਰਹੱਦ ‘ਤੇ ਅਰਬਾਂ ਡਾਲਰ ਦੀ ਲਾਗਤ ਨਾਲ ਕੰਧ ਬਣਾ ਕੇ ਸਰਹੱਦ ਨੂੰ ਸੁਰੱਖਿਅਤ ਬਣਾਉਣ ਦੀ ਗੱਲ ਆਖੀ ਹੈ। ਹਾਲ ਦੇ ਸਾਲਾਨਾ ਅੰਕੜੇ ਦੱਸਦੇ ਹਨ ਕਿ ਵੀਜ਼ਾ ਸਮਾਂ ਖਤਮ ਹੋਣ ਤੋਂ ਬਾਅਦ ਵਧ ਸਮੇਂ ਤਕ ਰੁਕਣ ਵਾਲੇ ਕਿੰਨੇ ਗੈਰ-ਕਾਨੂੰਨੀ ਪ੍ਰਵਾਸੀ ਹਨ। ਇਕ ਅਨੁਮਾਨ ਮੁਤਾਬਕ ਦੇਸ਼ ਦੇ 1 ਕਰੋੜ 10 ਲੱਖ ਲੋਕਾਂ ‘ਚੋਂ 40 ਫੀਸਦੀ ਲੋਕ ਵੀਜ਼ਾ ਸਮਾਂ ਖਤਮ ਹੋਣ ਤੋਂ ਬਾਅਦ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਹਨ। ਅਕਤੂਬਰ 2016 ਤੋਂ ਸਤੰਬਰ 2017 ਵਿਚਾਲੇ ਜਹਾਜ਼ ਤੋਂ ਆਉਣ ਵਾਲੇ ਸੈਲਾਨੀਆਂ ‘ਚੋਂ 701,900 ਲੋਕ ਵੀਜ਼ਾ ਸਮਾਂ ਖਤਮ ਹੋਣ ਤੋਂ ਬਾਅਦ ਵਧ ਸਮੇਂ ਤਕ ਰੁਕ ਰਹੇ। ਵੀਜ਼ਾ ਸਮੇਂ ਤੋਂ ਵਧ ਸਮੇਂ ਤਕ ਰੁਕੇ ਲੋਕਾਂ ਦੀ ਗਿਣਤੀ ਕਾਫੀ ਵੱਡੀ ਹੈ ਪਰ ਅਜੇ ਇਸ ਦਾ ਸਹੀ ਤਰ੍ਹਾਂ ਨਾਲ ਪਤਾ ਨਹੀਂ ਲੱਗਾ ਹੈ, ਕਿਉਂਕਿ ਇਸ ਵਿਚ ਇਹ ਸ਼ਾਮਲ ਨਹੀਂ ਹੈ ਕਿ ਕਿੰਨੇ ਲੋਕ ਸੜਕ ਮਾਰਗ ਰਾਹੀਂ ਪੁੱਜੇ।


