ਇੰਗਲੈਂਡ ਨੂੰ 8-1 ਨਾਲ ਹਰਾ ਕੇ ਆਸਟਰੇਲੀਆ ਨੇ ਜਿੱਤਿਆ ਕਾਂਸੀ ਤਮਗਾ

ਭੁਵਨੇਸ਼ਵਰ – ਟਾਮ ਕ੍ਰੇਗ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਆਸਟਰੇਲੀਆ ਨੇ ਇੰਗਲੈਂਡ ਨੂੰ ਐਤਵਾਰ ਨੂੰ ਹੋਏ ਕਲਿੰਗਾ ਸਟੇਡੀਅਮ ਵਿਚ 8-1 ਨਾਲ ਹਰਾ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਵਿਚ ਕਾਂਸੀ ਤਮਗਾ ਜਿੱਤ ਲਿਆ ਹੈ। ਵਿਸ਼ਵ ਦੀ ਨੰਬਰ ਇਕ ਟੀਮ ਆਸਟਰੇਲੀਆ ਨੇ ਸੈਮੀਫਾਈਨਲ ਵਿਚ ਹਾਲੈਂਡ ਤੋਂ ਹਾਰਨ ਅਤੇ 2 ਵਾਰ ਦਾ ਆਪਣਾ ਖਿਤਾਬ ਗੁਆਉਣ ਦਾ ਸਾਰਾ ਗੁੱਸਾ ਜਿਵੇਂ ਇੰਗਲੈਂਡ ‘ਤੇ ਹੀ ਕੱਢ ਦਿੱਤਾ। ਵਿਸ਼ਵ ਕੱਪ ਦੇ ਇਤਿਹਾਸ ਵਿਚ ਕਾਂਸੀ ਤਮਗਾ ਮੁਕਾਬਲੇ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਆਸਟਰੇਲੀਆ ਨੇ ਪੰਜਵੀਂ ਵਾਰ ਵਿਸ਼ਵ ਕੱਪ ਵਿਚ ਕਾਂਸੀ ਤਮਗਾ ਹਾਸਲ ਕੀਤਾ ਜਦਕਿ ਇੰਗਲੈਂਡ ਨੂੰ ਲਗਾਤਾਰ ਤੀਜੀ ਵਾਰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ। ਟਾਮ ਕ੍ਰੇਗ ਨੇ ਮੈਚ ਦੇ 9ਵੇਂ ਅਤੇ 34ਵੇਂ ਮਿੰਟ ਵਿਚ 3 ਮੈਦਾਨੀ ਗੋਲ ਕਰ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਬਲੇਕ ਗੋਵਰਸ ਨੇ 8ਵੇਂ ਮਿੰਟ ਵਿਚ ਮੈਦਾਨੀ ਗੋਲ ਨਾਲ ਆਸਟਰੇਲੀਆ ਨੂੰ ਬੜ੍ਹਤ ਦਿਵਾਈ। ਟ੍ਰੇਂਟ ਮਿਟਨ ਨੇ 32ਵੇਂ ਜੇਰੇਮੀ ਹੇਵਰਡ ਨੇ 57ਵੇਂ ਅਤੇ 60ਵੇਂ ਮਿੰਟ ਵਿਚ ਆਸਟਰੇਲੀਆ ਦੇ ਹੋਰ ਗੋਲ ਕੀਤੇ।

VIA PUNJAB