ਪ੍ਰੋ ਕਬੱਡੀ ਲੀਗ ਤੇਲੁਗੂ ਨੂੰ ਹਰਾ ਕੇ ਬੈਂਗਲੁਰੂ ਪਹੁੰਚੀ ਪਲੇ ਆਫ ਚ

ਨਵੀਂ ਦਿੱਲੀ – ਪ੍ਰੋ ਕਬੱਡੀ ਲੀਗ ਦੇ 117ਵੇਂ ਮੁਕਾਬਲੇ ‘ਚ ਤੇਲੁਗੂ ਟਾਈਟਨਸ ਨੂੰ 44-28 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਇਸ ਦੇ ਨਾਲ ਬੈਂਗਲੁਰੂ ਬੁਲਸ ਜੋਨ ‘ਬੀ’ ਦੇ ਪਲੇ ਆਫ ਦੇ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣੀ। ਹਾਲਾਂਕਿ ਇਸ ਹਾਰ ਦੇ ਨਾਲ ਤੇਲੁਗੂ ਟਾਈਟਨਸ ਦੇ ਲਈ ‘ਪਲੇ ਆਫ’ ਦੀ ਰਾਹ ਬਹੁਤ ਮੁਸ਼ਕਿਲ ਹੋ ਗਈ ਹੈ।ਇਸ ਮੈਚ ‘ਚ ਬੈਂਗਲੁਰੂ ਬੁਲਸ ਦੇ ਸਟਾਰ ਰੇਡਰ ਪਵਨ ਕੁਮਾਰ ਸ਼ੇਰਾਵਤ ਨੇ ਇਸ ਸੀਜ਼ਨ ‘ਚ ਆਪਣੇ 200 ਰੇਡ ਪੁਆਇੰਟ ਵੀ ਪੂਰੇ ਕੀਤੇ। ਤੇਲੁਗੂ ਟਾਈਟਨਸ ਦੇ ਲਈ ਉਸਦੇ ਸਟਾਰ ਰੇਡਰ ਰਾਹੁਲ ਚੌਧਰੀ ਨੇ ਸੁਪਰ 10 ਜ਼ਰੂਰ ਲਗਾਇਆ ਪਰ ਉਸ ਨੂੰ ਦੂਜੇ ਖਿਡਾਰੀਆਂ ਦਾ ਪੂਰਾ ਸਾਥ ਨਹੀਂ ਮਿਲਿਆ, ਜੋਕਿ ਉਸਦੀ ਹਾਰ ਦਾ ਮੁੱਖ ਕਾਰਨ ਰਿਹਾ।

VIA PUNJAB