- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਿੰਗਜ਼ ਇਲੈਵਨ ਵਿੱਚ ਪੰਜਾਬ ਲਈ ਅਹਿਮ ਸਾਬਤ ਹੋਣਗੇ ਸ਼ਮੀ : ਕੁੰਬਲੇ
ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ ਨੇ ਕਿਹਾ ਕਿ ਕਿੰਗਜ਼ ਇਲੈਵਨ ਪੰਜਾਬ ਦਾ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ 12ਵੇਂ ਸੀਜ਼ਨ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਖਰੀਦਣ ਦਾ ਫੈਸਲਾ ਅਹਿਮ ਸਾਬਤ ਹੋਵੇਗਾ| ਸ਼ਮੀ ਨੂੰ ਪੰਜਾਬ ਨੇ ਮੰਗਲਵਾਰ ਨੂੰ ਨਿਲਾਮੀ ਵਿੱਚ 4.8 ਕਰੋੜ ਰੁਪਏ ਵਿੱਚ ਆਪਣੇ ਨਾਲ ਜੋੜਿਆ ਹੈ| ਉਨ੍ਹਾਂ ਲਈ ਮੌਜੂਦਾ ਜੇਤੂ ਚੇਨਈ ਸੁਪਰਕਿੰਗਜ਼ ਅਤੇ ਪੰਜਾਬ ਨੇ ਬੋਲੀ ਲਾਈ ਸੀ ਅਤੇ ਅੰਤ ਵਿੱਚ ਪੰਜਾਬ ਬਾਜ਼ੀ ਮਾਰ ਲੈ ਗਿਆ| ਕੁੰਬਲੇ ਨੇ ਪੱਤਰਕਾਰਾਂ ਨੂੰ ਕਿਹਾ,”ਉਹ ਸ਼ਾਨਦਾਰ ਤੇਜ਼ ਗੇਂਦਬਾਜ਼ਾਂ ਵਿੱਚੋਂ ਇਕ ਹਨ ਅਤੇ ਪੰਜਾਬ ਦੀ ਟੀਮ ਨੂੰ ਇਸ ਤਰ੍ਹਾਂ ਦੇ ਗੇਂਦਬਾਜ਼ ਦੀ ਜ਼ਰੂਰਤ ਸੀ|” ਸ਼ਮੀ ਨੂੰ ਹਾਸਲ ਨਾ ਕਰਨ ਦੇ ਬਾਅਦ ਚੇਨਈ ਨੇ ਮੋਹਿਤ ਸ਼ਰਮਾ ਨੂੰ ਲੈ ਕੇ ਦਾਅ ਖੇਡਿਆ ਅਤੇ ਪੰਜ ਕਰੋੜ ਵਿੱਚ ਉਨ੍ਹਾਂ ਨੂੰ ਆਪਣੇ ਨਾਲ ਜੋੜਿਆ| ਕੁੰਬਲੇ ਨੇ ਇਸ ਤੇ ਕਿਹਾ, ”ਚੇਨਈ ਨੇ ਇਹ ਚੰਗੀ ਖਰੀਦਾਰੀ ਕੀਤੀ ਹੈ| ਮੋਹਿਤ ਸ਼ਰਮਾ ਸਾਰੀਆਂ ਪਰਿਸਥਿਤੀਆਂ ਵਿੱਚ ਗੇਂਦਬਾਜ਼ੀ ਕਰ ਸਕਦੇ ਹਨ ਅਤੇ ਉਹ ਪੇਸ ਵਿੱਚ ਵੀ ਚੰਗਾ ਬਦਲਾਅ ਕਰਦੇ ਹਨ| ਨਾਲ ਹੀ ਉਹ ਚੰਗੇ ਫੀਲਡਰ ਵੀ ਹਨ|”.


