ਪ੍ਰਧਾਨ ਮੰਤਰੀ ਮੋਦੀ ਨੇ ਮੰਨੀ ਮਾਨਸਾ ਦੇ ਐਸ ਡੀ ਐਮ ਦੀ ਸਲਾਹ

ਹੁਣ ਬਚੇਗੀ ਲਖਾਂ ਲੋਕਾਂ ਦੀ ਜ਼ਿੰਦਗੀ

ਮਾਨਸਾ – ਮਾਨਸਾ ਦੇ ਐਸ. ਡੀ. ਐਮ. ਅਭਿਜੀਤ ਕਪਲਿਸ਼ ਆਈ ਏ ਐਸ ਦੀ ਸਲਾਹ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੀ ਯੋਜਨਾ ਸ਼ੁਰੂ ਕੀਤੀ ਕਰਵਾਈ ਹੈ ਜਿਸ ਨਾਲ ਹੁਣ ਲੋਕਾਂ ਦੀ ਜਾਣ ਬਚ ਸਕੇਗੀ। ਜੇ ਤੁਹਾਡੇ ਨਾਲ ਸੜਕ ਹਾਦਸਾ ਵਾਪਰਦਾ ਹੈ ਤੇ ਤੁਸੀਂ ਕਿਸੀ ਅਣਜਾਣ ਜਗਾਹ ‘ਚ ਹੋ ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਐਂਬੂਲੈਂਸ ਤੁਹਾਡੇ ਕੋਲ ਬਿਨਾ ਕਿਸੀ ਪ੍ਰੇਸ਼ਾਨੀ ਦੇ ਪਹੁੰਚ ਜਾਵੇਗੀ।ਜੇ ਤੁਸੀਂ ਸਮਾਰਟ ਫੋਨ ਜਾਂ ਫੀਚਰ ਫੋਨ ਤੋਂ ਕਾਲ ਕਰੋਗੇ ਤਾਂ ਐਂਬੂਲੈਂਸ ਘਟਨਾ ਵਾਲੀ ਜਗ੍ਹਾ ਦਾ ਪਤਾ ਖੁਦ ਜਾਣ ਕੇ ਤੁਰੰਤ ਪਹੁੰਚ ਜਾਵੇਗੀ। ਇਹ ਵਡਾ ਫਾਇਦਾ ਇਸ ਲਈ ਹੈ ਕਿਉਂਕਿ ਕਈ ਵਾਰ ਹਾਦਸੇ ਵਾਲੀ ਜਗ੍ਹਾ ਬਾਰੇ ਪੀੜਤ ਨੂੰ ਪਤਾ ਨਹੀਂ ਹੁੰਦਾ, ਜਿਸ ਕਾਰਨ ਉਸ ਨੂੰ ਸੁਵਿਧਾ ਮਿਲਣ ‘ਚ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ।ਘਟਨਾ ਵਾਲੀ ਜਗ੍ਹਾ ਤਕ ਐਂਬੂਲੈਂਸ ਪਹੁੰਚਾਉਣ ਲਈ ਕੇਂਦਰੀ ਸਿਹਤ ਮੰਤਰਾਲਾ ਨੇ ਗੂਗਲ ਅਤੇ ਟੈਲੀਕਾਮ ਸਰਵਿਸ ਦੇਣ ਵਾਲਿਆਂ ਨਾਲ ਸਮਝੌਤਾ ਕੀਤਾ ਹੈ। ਇਸ ਲਈ 108 ਦਾ ਕਾਲ ਸੈਂਟਰ ਅਪਡੇਟ ਕੀਤਾ ਗਿਆ ਹੈ। ਸਮਾਰਟ ਫੋਨ ਤੋਂ ਕਾਲ ਕਰਨ ‘ਤੇ ਜੀ. ਪੀ. ਐਸ. ਦੀ ਮਦਦ ਨਾਲ ਬਿਲਕੁਲ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚਿਆ ਜਾ ਸਕੇਗਾ। ਉਥੇ ਹੀ ਫੀਚਰ ਫੋਨ ਤੋਂ ਕਾਲ ਕਰੋਗੇ ਤਾਂ ਮੋਬਾਇਲ ਟਾਵਰ ਲੋਕੇਸ਼ਨ ਦੀ ਮਦਦ ਨਾਲ ਐਂਬੂਲੈਂਸ ਪਹੁੰਚ ਜਾਵੇਗੀ। ਬਿਨਾਂ ਇੰਟਰਨੈਟ ਵਾਲੇ ਫੋਨ ਤੋਂ ਕਾਲ ਕਰਨ ‘ਤੇ ਕਾਲ ਸੈਂਟਰ ਨੂੰ ਨਜ਼ਦੀਕੀ ਟਾਵਰ ਤੋਂ ਇਕ ਮੈਸੇਜ ਮਿਲੇਗਾ, ਜਿਸ ‘ਚ ਉਸ ਸਥਾਨ ਦਾ ਪਤਾ ਹੋਵੇਗਾ। ਇਸ ਦੇ ਬਾਅਦ ਕਾਲ ਸੈਂਟਰ ਫੋਨ ਕਰਨ ਵਾਲੇ ਵਿਅਕਤੀ ਦੀ ਲੋਕੇਸ਼ਨ ਤੁਰੰਤ ਨਜ਼ਦੀਕੀ ਐਂਬੂਲੈਂਸ ਨੂੰ ਭੇਜੇਗਾ, ਤਾਂ ਕਿ ਪੀੜਤ ਨੂੰ ਜਲਦ ਸੁਵਿਧਾ ਮਿਲ ਸਕੇ।ਜਿਕਰਯੋਗ ਹੈ ਕਿ ਪੰਜਾਬ ਕੈਡਰ ਦੇ 2015 ਬੈਚ ਦੇ ਆਈ. ਏ. ਐਸ. ਮਾਨਸਾ ਦੇ ਐਸ. ਡੀ. ਐਮ. ਅਭੀਜੀਤ ਕਪਲਿਸ਼ ਇਕ ਵਾਰ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੇ ਸਨ। ਰਸਤੇ ‘ਚ ਹਾਦਸਾ ਹੋਇਆ ਸੀ ਅਤੇ ਉਨ੍ਹਾਂ ਨੇ 108 ਨੰਬਰ ‘ਤੇ ਕਾਲ ਕੀਤੀ ਪਰ ਘਟਨਾ ਵਾਲੀ ਜਗ੍ਹਾ ਨਹੀਂ ਦਸ ਸਕੇ। ਇਸ ਦੇ ਬਾਅਦ ਉਨ੍ਹਾਂ ਨੇ ਇਲਾਕੇ ਦੇ ਐਸ. ਐਸ. ਪੀ. ਨੂੰ ਕਾਲ ਕੀਤੀ, ਤਦ ਜਾ ਕੇ ਪੀੜਿਤ ਨੂੰ ਮਦਦ ਮਿਲੀ। ਟਰੇਨਿੰਗ ਦੌਰਾਨ ਉਨ੍ਹਾਂ ਨੇ ਲੋਕੇਸ਼ਨ ਭੇਜਣ ਵਾਲੀ ਤਕਨੀਕ ਦਾ ਆਈਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਤਾ। ਪ੍ਰਧਾਨ ਮੰਤਰੀ ਨੂੰ ਇਹ ਸਲਾਹ ਪਸੰਦ ਆਈ। ਇਸ ਦੇ ਬਾਅਦ ਕੇਂਦਰੀ ਸਿਹਤ ਮੰਤਰਾਲਾ ਨੇ ਇਸ ‘ਤੇ ਕੰਮ ਸ਼ੁਰੂ ਕਰ ਦਿਤਾ ਸੀ। ਦਸ ਦਈਏ ਕਿ ਯੂ. ਪੀ. ‘ਚ ਇਸ ਦਾ ਪਾਇਲਟ ਪ੍ਰਾਜੈਕਟ ਸਫਲ ਵੀ ਹੋਇਆ ਹੈ ਤੇ ਉਥੇ ਇਹ ਸਰਵਿਸ ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਇਸ ਦੇ ਬਾਅਦ ਦੇਸ਼ ਦੇ ਦੂਜੇ ਸੂਬਿਆਂ ‘ਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ ਐਸ ਡੀ ਐਮ,ਅਭਿਜੀਤ ਕਪਲਿਸ਼ ਨੇ ਦਸਿਆ ਕਿ ਇਸਦਾ ਪਬਲਿਕ ਨੂੰ ਬਹੁਤ ਵਡਾ ਲਾਭ ਮਿਲੇਗਾ

VIA PUNJAB