ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਾਰੇ ਸੂਬਾ ਵਾਸੀਆਂ ਨੂੰ ਨਵੇਂ ਸਾਲ-2019 ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਾਰੇ ਸੂਬਾ ਵਾਸੀਆਂ, ਪ੍ਰਵਾਸੀ ਹਰਿਆਣਾ ਵਾਸੀਆਂ ਅਤੇ ਰਾਸ਼ਟਰ ਦੀ ਰੱਖਿਆ ਕਰਨ ਵਾਲੇ ਵੀਰ ਜਵਾਨਾ ਨੂੰ ਨਵਾਂ ਸਾਲ-2019 ਦੀ ਦਿਲੋ ਵਧਾਈ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅਗਾਮੀ ਸਾਲ ਸਾਡੇ ਸਾਰਿਆਂ ਲਈ ਸ਼ੁਭ , ਸੱਭ ਦੇ ਜੀਵਨ ਵਿਚ ਖੁਸ਼ਹਾਲੀ ਦੇ ਵਿਕਾਸ ਲਿਆਵੇ ਅਤੇ ਸੂਬਾ ਵਾਸੀਆਂ ਦੀ ਤਰੱਕੀ ਦੇ ਨਵੇਂ ਦਰਵਾਜੇ ਖੁੱਲਣ| ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਸਾਲ ਦਾ ਅਗਮਨ ਨਵੀਂ ਉਰਜਾ, ਨਵਾਂ ਉਤਸ਼ਾਹ ਅਤੇ ਨਵੀਂ ਉਮੰਗ ਲੈ ਕੇ ਆਉਂਦਾ ਹੈ| ਨਵਾਂ ਸਾਲ ਨਵਾਂ ਸੰਕਲਪ ਲੈਣ ਦਾ ਮੌਕਾ ਹੁੰਦਾ ਹੈ| ਮੌਜੂਦਾ ਰਾਜ ਸਰਕਾਰ ਵੀ ‘ਹਰਿਆਣਾ ਏਕ-ਹਰਿਆਣਵੀਂ ਏਕ’ ਦੀ ਭਾਵਨਾ ਅਤੇ ਪੰਡਿਤ ਦੀਨ ਦਿਆਲ ਉਪਾਧਿਆਏਦੇ ਅੰਤੋਂਦੇਯ ਦੇ ਸਿਧਾਂਤ ‘ਤੇ ਚੱਲਦੇ ਹੋਏ ਹਰੇਕ ਸੂਬਾਵਾਸੀ ਦੀ ਭਲਾਈ ਅਤੇ ਪੂਰੇ ਸੂਬੇ ਦੇ ਇਕ ਸਮਾਨ ਪ੍ਰਗਤੀ ਦੇ ਲਈ ਸੰਕਲਪਿਤ ਹੈ|

VIA PUNJAB