ਬਜਰੰਗ ਪੂਨੀਆ ਤੇ ਪਿੰਕੀ ਨੇ ਜਿੱਤੇ ਸੋਨ ਤਗਮੇ

ਨਵੀਂ ਦਿੱਲੀ,-ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਤੁਰਕੀ ਦੇ ਇਸਤਾਂਬੁਲ ਵਿਚ ਯਾਸਰ ਦੋਗੁ ਅੰਤਰਰਾਸ਼ਟਰੀ ਰੈਕਿੰਗ ਕੁਸ਼ਤੀ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਜਦੋਂ ਕਿ ਸੰਦੀਪ ਤੋਮਰ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ¢ ਭਾਰਤ ਨੇ ਇਸ ਮੁਕਾਬਲੇ ਵਿਚ 10 ਤਗਮੇ ਜਿੱਤੇ ਜਿਸ ਵਿਚ 7 ਤਗਮੇ ਔਰਤਾਂ ਨੇ ਹਾਸਲ ਕੀਤੇ¢ ਔਰਤਾਂ ਦੇ ਵਰਗ ਵਿਚ ਸਿਰਫ਼ ਪਿੰਕੀ ਸੋਨ ਤਗਮਾ ਜਿੱਤਣ ਵਾਲੀ ਇਕਮਾਤਰ ਪਹਿਲਵਾਨ ਰਹੀ¢ ਦੂਜੇ ਪਾਸੇ ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਾਕਸ਼ੀ ਮਲਿਕ ਨੇ ਨਿਰਾਸ਼ ਕੀਤਾ ਅਤੇ ਉਹ 62 ਕਿਲੋ ਵਰਗ ਵਿਚ ਤਗਮੇ ਦੀ ਦੌੜ ਵਿਚ ਪਹੁੰਚਣ ਵਿਚ ਵੀ ਸਫਲ ਨਹੀਂ ਹੋ ਸਕੀ |

VIA PUNJAB