ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਸਮੇਤ ਮੋਟਰਸਾਇਕਲ ਸਵਾਰ ਕਾਬੂ

ਮੌੜ ਮੰਡੀ – ਥਾਣਾ ਮੌੜ ਪੁਲਿਸ ਪਾਰਟੀ ਵੱਲੋਂ ਗਸ਼ਤ ਦੇ ਦੌਰਾਨ ਦੋ ਮੋਟਰ ਸਾਇਕਲ ਸਵਾਰਾਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਸਮੇਤ ਕਾਬੂ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੇ ਸ਼ੱਕ ਦੇ ਅਧਾਰ ਤੇ ਮੋਟਰਸਾਇਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਇਕਲ ਸਵਾਰ ਪਿਛੇ ਮੁੜਨ ਦਾ ਯਤਨ ਕਰਨ ਲੱਗੇ ਜਿਸ ਤੇ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮੋਟਰਸਾਇਕਲ ਸਵਾਰਾਂ ਕੋਲੋਂ 25 ਸ਼ੀਸ਼ੀਆਂ ਵਨਰੈਕਸ, 300 ਗੋਲੀ ਕੈਰੀਸੋਮਾ ਅਤੇ 540 ਗੋਲੀਆਂ ਐਲਪ੍ਰੈਕਸ ਫੜੀਆਂ ਗਈਆਂ। ਪੁਲਿਸ ਨੇ ਮੋਟਰਸਾਇਕਲ ਸਵਾਰਾਂ ਗੁਰਲਾਲ ਸਿੰਘ ਅਤੇ ਗੁਰਜੀਵਨ ਸਿੰਘ ਵਾਸੀਆਨ ਕੋਟਲੀ ਖੁਰਦ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਹੈ ਅਤੇ ਹੋਰ ਪੁੱਛਗਿੱਛ ਲਈ ਰਿਮਾਂਡ ਲਿਆ ਹੈ।

VIA PUNJAB