- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਿਸੇ ਵੀ ਕ੍ਰਮ ਤੇ ਬੱਲੇਬਾਜ਼ੀ ਲਈ ਤਿਆਰ : ਧੋਨੀ
ਮੈਲਬੋਰਨ – ਭਾਰਤ ਦੀ ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ ਵਿਚ ਇਤਿਹਾਸਕ ਜਿੱਤ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਉਹ ਕਿਸੇ ਵੀ ਕ੍ਰਮ ‘ਤੇ ਬੱਲੇਬਾਜ਼ੀ ਕਰਨ ਲਈ ਤਿਆਰ ਹੈ। ਧੋਨੀ ਨੇ ਤੀਜੇ ਮੈਚ ‘ਚ ਜੇਤੂ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਧੋਨੀ ਨੇ ਕਿਹਾ, ”ਮੈਂ ਨੰਬਰ 4 ਤੋਂ ਲੈ ਕੇ ਨੰਬਰ 6 ਤਕ ਕਿਸੇ ਵੀ ਕ੍ਰਮ ‘ਤੇ ਖੇਡ ਸਕਦਾ ਹਾਂ। ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਟੀਮ ਦਾ ਸੰਤੁਲਨ ਕਿਸ ਤਰ੍ਹਾਂ ਬਰਕਰਾਰ ਰੱਖਿਆ ਜਾ ਸਕਦਾ ਹੈ। ਮੇਰੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੈਨੂੰ ਇੱਥੇ ਬੱਲੇਬਾਜ਼ੀ ਕਰਨੀ ਹੈ, ਜਿੱਥੇ ਟੀਮ ਨੂੰ ਮੇਰੀ ਲੋੜ ਹੈ। ਮੈਂ ਛੇਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ‘ਤੇ ਵੀ ਖੁਸ਼ ਹਾਂ।” ਤੀਜੇ ਮੈਚ ‘ਚ ਕੇਦਾਰ ਜਾਧਵ ਦੇ ਨਾਲ ਸੈਂਕੜੇ ਸਾਂਝੇਦਾਰੀ ਦੇ ਲਈ ਧੋਨੀ ਨੇ ਕਿਹਾ ਇਹ ਧੀਮਾ ਵਿਕਟ ਸੀ ਤੇ ਹਿਟਿੰਗ ਆਸਾਨ ਨਹੀਂ ਸੀ। ਮੈਚ ਨੂੰ ਆਖਰ ਤੱਕ ਲੈ ਕੇ ਜਾਣਾ ਮਹੱਤਵਪੂਰਨ ਸੀ। ਕੇਦਾਰ ਨੇ ਸ਼ਾਨਦਾਰ ਪਾਰੀ ਤੇ ਕੁਝ ਵਧੀਆ ਸ਼ਾਟ ਲਗਾਏ।


