ਬੁਰੇ ਹਾਲਾਤਾਂ ਚ ਕੰਮ ਕਰ ਰਹੇ ਹਨ ਅਮਰੀਕਾ ਦੇ H-1B ਵੀਜ਼ਾਧਾਰਕ

ਵਾਸ਼ਿੰਗਟਨ – ਐੱਚ-1ਬੀ ਵੀਜ਼ਾਧਾਰਕਾਂ ਨੂੰ ਹਮੇਸ਼ਾਂ ਖਰਾਬ ਕੰਮਕਾਜ਼ੀ ਹਾਲਾਤ ‘ਚ ਕੰਮ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਨਾਲ ਗਲਤ ਵਿਵਹਾਰ ਦਾ ਖਦਸ਼ਾ ਬਣਿਆ ਰਹਿੰਦਾ ਹੈ। ਥਿੰਕ ਨੇ ਇਸ ਬਾਰੇ ‘ਚ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਤਨਖਾਹ ‘ਚ ਸੰਤੋਸ਼ਜਨਕ ਵਾਧਾ ਕਰਨ ਵਰਗੇ ਸੁਧਾਰ ਕਰਨ ਦੀ ਮੰਗ ਕੀਤੀ। ਸਾਊਥ ਏਸ਼ੀਆ ਸੈਂਟਰ ਆਫ ਦਿ ਅਟਲਾਂਟਿਕ ਕਾਊਂਸਿਲ ਨੇ ਆਪਣੀ ਇਕ ਰਿਪੋਰਟ ‘ਚ ਵੀਜ਼ਾਧਾਰਕਾਂ ਦੇ ਲਈ ਕੰਮ ਦੇ ਹਾਲਾਤ ਚੰਗੇ ਬਣਾਉਣ ਅਤੇ ਉਨ੍ਹਾਂ ਨੂੰ ਜ਼ਰੂਰੀ ਰੋਜ਼ਗਾਰ ਅਧਿਕਾਰ ਦੇਣ ਦੀ ਵੀ ਮੰਗ ਕੀਤੀ।ਇਹ ਰਿਪੋਰਟ ਹਾਲ ਹੀ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਿੱਤੇ ਗਏ ਉਸ ਬਿਆਨ ਦੇ ਬਾਅਦ ਆਈ ਹੈ ਜਿਸ ‘ਚ ਟਰੰਪ ਨੇ ਕਿਹਾ ਕਿ ਉਹ ਛੇਤੀ ਹੀ ਅਜਿਹੇ ਸੁਧਾਰ ਕਰਨ ਜਾ ਰਹੇ ਹਨ ਜਿਸ ‘ਚ ਐੱਚ-1ਬੀ ਵੀਜ਼ਾਧਾਰਕਾਂ ਨੂੰ ਅਮਰੀਕਾ ‘ਚ ਰੁਕਣ ਅਤੇ ਨਾਗਰਿਕਤਾ ਹਾਸਲ ਕਰਨ ਦੇ ਆਸਾਨ ਰਸਤੇ ਦਾ ਭਰੋਸਾ ਮਿਲੇਗਾ।ਟਰੰਪ ਨੇ ਬੀਤੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਸੀ ਕਿ ਅਮਰੀਕਾ ਐੱਚ-1ਬੀ ਵੀਜ਼ਾਧਾਰਕ ਯਕੀਨੀ ਹੋ ਸਕਦੇ ਹਨ ਕਿ ਛੇਤੀ ਹੀ ਅਜਿਹੇ ਬਦਲਾਅ ਕੀਤਾ ਜਾਣਗੇ ਜਿਸ ਨਾਲ ਤੁਹਾਨੂੰ ਇਥੇ ਰੁਕਣ ‘ਚ ਆਸਾਨੀ ਹੋਵੇਗੀ। ਨਾਲ ਹੀ ਇਸ ਨਾਲ ਇਥੇ ਦੀ ਨਾਗਰਿਕਤਾ ਲੈਣ ਦਾ ਰਸਤਾ ਵੀ ਖੁੱਲ੍ਹੇਗਾ। ਅਸੀਂ ਪ੍ਰਤੀਭਾਸ਼ਾਲੀ ਅਤੇ ਕੁਸ਼ਲ ਲੋਕਾਂ ਨੂੰ ਅਮਰੀਕਾ ‘ਚ ਕਰੀਅਰ ਬਣਾਉਣ ਲਈ ਵਾਧਾ ਦੇਵਾਂਗੇ। ਇਹ ਰਿਪੋਰਟ ਹਾਵਰਡ ਯੂਨੀਵਰਸਿਟੀ ਦੀ ਰੋਨ ਹਿਰਾ ਅਤੇ ਸਾਊਥ ਏਸ਼ੀਆ ਸੈਂਟਰ ਆਫ ਦਿ ਅਟਲਾਂਟਿਕ ਕਾਊਂਸਿਲ ਦੇ ਮੁੱਖ ਭਰਤ ਗੋਪਾਲਸੁਆਮੀ ਨੇ ਤਿਆਰ ਕੀਤੀ ਹੈ। ਰਿਪੋਰਟ ਮੁਤਾਬਕ ਮੌਜੂਦਾ ਵਿਵਸਥਾ ਨਾਲ ਨਾ ਸਿਰਫ ਅਮਰੀਕੀਆਂ ਨੂੰ ਨੁਕਸਾਨ ਹੁੰਦਾ ਹੈ ਸਗੋਂ ਇਸ ਨਾਲ ਐੱਚ-1ਬੀ ਵੀਜ਼ਾ ਕਰਮਚਾਰੀਆਂ ਦੇ ਨਾਲ ਗਲਤ ਵਿਵਹਾਰ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ।

VIA PUNJAB