ਡਬਲਜ਼ ’ਚ ਵੀ ਖੇਡ ਸਕਦਾ ਹੈ ਬੈਰੇਟਿਨੀ

ਕੋਲਕਾਤਾ – ਇਟਲੀ ਪਹਿਲੇ ਦੋਵੇਂ ਸਿੰਗਲਜ਼ ਮੁਕਾਬਲੇ ਜਿੱਤਣ ਤੋਂ ਬਾਅਦ ਮੈਟੀਓ ਬੈਰੇਟਿਨੀ ਨੂੰ ਭਲਕੇ ਸ਼ਨਿਚਰਵਾਰ ਨੂੰ ਭਾਰਤ ਖ਼ਿਲਾਫ਼ ਡੇਵਿਸ ਕੱਪ ਕੁਆਲੀਫਾਇਰ ਦੇ ਡਬਲਜ਼ ਮੁਕਾਬਲਿਆਂ ਵਿੱਚ ਵੀ ਉਤਾਰ ਸਕਦਾ ਹੈ। ਟੀਮ ਦੇ ਗੈਰ ਖਿਡਾਰੀ ਕਪਤਾਨ ਕੋਰੈਡੋ ਬੈਰਾਜੁਟੀ ਨੇ ਕਿਹਾ ਕਿ ਇਟਲੀ ਨੇ ਡਬਲਜ਼ ਲਈ ਜੋੜੀ ਹੁਣੇ ਤੈਅ ਨਹੀਂ ਕੀਤੀ ਹੈ ਅਤੇ ਉਹ ਮੈਚ ਤੋਂ ਇਕ ਘੰਟਾ ਪਹਿਲਾਂ ਬਦਲਾਅ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬੈਰੇਟਿਨੀ ਨੂੰ ਡਬਲਜ਼ ’ਚ ਸ਼ਾਮਲ ਕਰਨ ’ਤੇ ਚਰਚਾ ਕਰਨ ਲਈ ਉਨ੍ਹਾਂ ਕੋਲ ਹੁਣੇ ਵੀ ਸਮਾਂ ਹੈ।

VIA PUNJAB