- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ’ਚ ਪਹਿਲੀ ਲੜੀ ਜਿੱਤੀ
ਹੈਮਿਲਟਨ – ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਪਹਿਲਾਂ ਹੀ ਜਿੱਤ ਚੁੱਕੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਤੀਜੇ ਅਤੇ ਆਖ਼ਰੀ ਇਕ ਰੋਜ਼ਾ ਮੈਚ ਵਿੱਚ ਨਿਊਜ਼ੀਲੈਂਡ ਨੇ ਅੱਠ ਵਿਕਟਾਂ ਨਾਲ ਹਰਾ ਦਿੱਤਾ। ਰਿਕਾਰਡ 200ਵਾਂ ਇਕ ਰੋਜ਼ਾ ਖੇਡਣ ਵਾਲੀ ਕਪਤਾਨ ਮਿਤਾਲੀ ਰਾਜ ਨੇ ਮੈਚ ਤੋਂ ਪਹਿਲਾਂ ‘ਕਲੀਨ ਸਵੀਪ’ ਦੇ ਟੀਚੇ ’ਤੇ ਜ਼ੋਰ ਦਿੱਤਾ ਸੀ ਪਰ ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਉਨ੍ਹਾਂ ਦੀ ਟੀਮ 149 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਨੇ ਇਹ ਟੀਚਾ 29.2 ਓਵਰਾਂ ’ਚ ਹਾਸਲ ਕਰ ਲਿਆ। ਤੀਜੇ ਨੰਬਰ ’ਤੇ ਉਤਰੀ ਦੀਪਤੀ ਸ਼ਰਮਾ ਨੇ ਭਾਰਤ ਲਈ 90 ਗੇਂਦਾਂ ’ਚ 52 ਦੌੜਾਂ ਬਣਾਈਆਂ। ਭਾਰਤ ਦਾ ਸਕੋਰ 35ਵੇਂ ਓਵਰ ’ਚ ਚਾਰ ਵਿਕਟਾਂ ’ਤੇ 117 ਦੌੜਾਂ ਸੀ ਅਤੇ ਪੂਰੀ ਟੀਮ 44 ਓਵਰਾਂ ’ਚ 149 ਦੌੜਾਂ ’ਤੇ ਆਊਟ ਹੋ ਗਈ। ਮੈਚ ਤੋਂ ਬਾਅਦ ਮਿਤਾਲੀ ਨੇ ਕਿਹਾ, ‘‘ਉਸ ਨੂੰ ਨਿਊਜ਼ੀਲੈਂਡ ’ਚ ਪਹਿਲੀ ਲੜੀ ਜਿੱਤਣ ਦੀ ਖੁਸ਼ੀ ਹੈ। ਮੈਨੂੰ ਖੁਸ਼ੀ ਹੈ ਕਿ ਦੀਪਤੀ ਤੇ ਜੈਮਿਮਾ ਵਰਗੀਆਂ ਖਿਡਾਰਨਾਂ ਨੇ ਦੌੜਾਂ ਬਣਾਈਆਂ। ਗੇਂਦਬਾਜ਼ਾਂ ਨੇ ਪੂਰੇ ਟੂਰਨਾਮੈਂਟ ’ਚ ਵਧੀਆ ਪ੍ਰਦਰਸ਼ਨ ਕੀਤਾ ਪਰ ਉਹ ਅੱਜ ਜ਼ਿਆਦਾ ਦੌੜਾਂ ਨਹੀਂ ਬਣਾ ਸਕੇ।’ ਦੋਹਾਂ ਟੀਮਾਂ ਦੇ ਬੱਲੇਬਾਜ਼ਾਂ ਲਈ ਇਹ ਪਿੱਚ ਚੁਣੌਤੀਪੂਰਨ ਸੀ। ਭਾਰਤੀ ਪੁਰਸ਼ ਟੀਮ ਵੀ ਕੱਲ੍ਹ ਲੜੀ ਦੇ ਤਿੰਨ ਮੈਚ ਜਿੱਤਣ ਤੋਂ ਬਾਅਦ ਚੌਥੇ ਮੈਚ ’ਚ ਇੱਥੇ 92 ਦੌੜਾਂ ’ਤੇ ਆਊਟ ਹੋ ਗਈ ਸੀ। ਨਿਊਜ਼ੀਲੈਂਡ ਲਈ ਆਫ਼ ਸਪਿੰਨਰ ਅੰਨਾ ਐਨਾ ਪੀਟਰਸਨ ਨੇ 10 ਓਵਰਾਂ ’ਚ 28 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਦੋਂਕਿ ਤੇਜ਼ ਗੇਂਦਬਾਜ਼ ਲੀਆ ਤਾਹੁਹੂ ਨੂੰ ਤਿੰਨ ਵਿਕਟਾਂ ਮਿਲੀਆਂ। ਪਹਿਲੇ ਦੋ ਮੈਚਾਂ ’ਚ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦਾ ਪ੍ਰਦਰਸ਼ਨ ਏਨਾ ਜ਼ੋਰਦਾਰ ਸੀ ਕਿ ਮੱਧਕ੍ਰਮ ਨੂੰ ਖੇਡਣ ਦੀ ਲੋੜ ਹੀ ਨਹੀਂ ਪਈ। ਹਰਮਨਪ੍ਰੀਤ ਕੌਰ ਇੱਥੇ ਬੱਲੇਬਾਜ਼ੀ ਲਈ ਉਤਰੀ ਪਰ 40 ਗੇਂਦਾਂ ’ਤੇ 24 ਦੌੜਾਂ ਹੀ ਬਣਾ ਸਕੀ।


