ਸਪੇਨ ਨੇ ਭਾਰਤ ਨੂੰ 2-2 ਦੇ ਡਰਾਅ ਤੇ ਰੋਕਿਆ

ਮਰਸੀਆ – ਭਾਰਤੀ ਮਹਿਲਾ ਹਾਕੀ ਟੀਮ ਅਤੇ ਵਿਸ਼ਵ ਕੱਪ ਕਾਂਸੀ ਤਮਗਾ ਜੇਤੂ ਸਪੇਨ ਵਿਚਾਲੇ ਮੈਚ ਵੀਰਵਾਰ ਨੂੰ 2-2 ਨਾਲ ਡਰਾਅ ਰਿਹਾ। ਇਸ ਤਰ੍ਹਾਂ ਨਾਲ ਇਹ ਸੀਰੀਜ਼ 1-1 ਨਾਲ ਬਰਾਬਰ ਰਹੀ। ਭਾਰਤੀ ਟੀਮ ਨੇ ਸਪੇਨ ਤੋਂ ਪਹਿਲਾਂ ਮੈਚ 2-3 ਨਾਲ ਗੁਆਇਆ ਸੀ। ਜਦਕਿ ਦੂਜੇ ਮੈਚ ‘ਚ ਸਪੇਨ ਨੇ 1-1 ਨਾਲ ਡਰਾਅ ਖੇਡਿਆ ਸੀ। ਤੀਜੇ ਮੈਚ ‘ਚ ਭਾਰਤੀ ਟੀਮ ਨੇ 5-2 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਭਾਰਤ ਕੋਲ ਮੈਚ ‘ਚ 2-0 ਦੀ ਬੜ੍ਹਤ ਬਣਾਉਣ ਦਾ ਸ਼ਾਨਦਾਰ ਮੌਕਾ ਸੀ ਪਰ ਸਪੇਨ ਨੇ ਵਾਪਸੀ ਕਰਕੇ ਮੈਚ ਡਰਾਅ ਕਰ ਦਿੱਤਾ।

VIA PUNJAB