ਰਾਹੁਲ ਦੇ ਪੈਂਤੜੇ ਨਹੀਂ ਚੱਲਣਗੇ, ਮੋਦੀ ਬਣਨਗੇ ਪੀ. ਐੱਮ. : ਗਡਕਰੀ

ਨਵੀਂ ਦਿੱਲੀ – ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਅੰਗ ਦਾ ਕਰਾਰਾ ਦਿੰਦਿਆਂ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਪੈਂਤੜੇ ਚੱਲਣ ਵਾਲੇ ਨਹੀਂ ਅਤੇ ਨਰਿੰਦਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਨੇ ਰਾਹੁਲ ਨੂੰ ਜ਼ਿੰਮੇਵਾਰੀ ਅਤੇ ਸਮਝਦਾਰੀ ਨਾਲ ਸਲੂਕ ਕਰਨ ਦੀ ਵੀ ਨਸੀਹਤ ਦਿੱਤੀ। ਕਾਂਗਰਸ ਪ੍ਰਧਾਨ ਨੇ ਗਡਕਰੀ ਦੇ ਹਾਲ ਹੀ ਦੇ ਇਤਰਾਜ਼ਯੋਗ ਬਿਆਨਾਂ ’ਤੇ ਟਵਿੱਟਰ ’ਤੇ ਟਿੱਪਣੀ ਕੀਤੀ ਸੀ ਕਿ ਉਹ ਸੱਚ ਬੋਲ ਰਹੇ ਹਨ ਅਤੇ ਉਨ੍ਹਾਂ ਨੇ ਰਾਫੇਲ, ਉਦਯੋਗਪਤੀ ਅਨਿਲ ਅੰਬਾਨੀ,ਕਿਸਾਨਾਂ ਤੇ ਰੋਜ਼ਗਾਰ ਅਤੇ ਲੋਕਤੰਤਰੀ ਸੰਸਥਾਵਾਂ ’ਤੇ ਹਮਲਿਆਂ ਬਾਰੇ ਆਪਣੀ ਬੇਬਾਕ ਰਾਏ ਰੱਖਣੀ ਚਾਹੀਦੀ ਹੈ। ਗਡਕਰੀ ਨੇ ਕੁਝ ਦੇਰ ਬਾਅਦ 3 ਟਵੀਟ ਕਰ ਕੇ ਨਸੀਹਤ ਭਰੀ ਸੁਰ ਵਿਚ ਰਾਹੁਲ ਨੂੰ ਕਿਹਾ,‘‘ਇਹ ਸ਼੍ਰੀ ਮੋਦੀ ਅਤੇ ਸਾਡੀ ਸਰਕਾਰ ਦੀ ਕਾਮਯਾਬੀ ਹੈ ਕਿ ਤੁਹਾਨੂੰ ਹਮਲਾ ਕਰਨ ਲਈ ਮੋਢੇ ਲੱਭਣੇ ਪੈ ਰਹੇ ਹਨ। ਰਹੀ ਗੱਲ ਤੁਹਾਡੇ ਉਠਾਏ ਗਏ ਮੁੱਦਿਆਂ ’ਤੇ ਨਗਾਰੇ ਦੀ ਚੋਟ ’ਤੇ ਕਹਿੰਦਾ ਹਾਂ ਕਿ ਰਾਫੇਲ ਵਿਚ ਸਾਡੀ ਸਰਕਾਰ ਨੇ ਦੇਸ਼ ਹਿੱਤ ਸਾਹਮਣੇ ਰੱਖ ਕੇ ਸਾਰਾ ਪਾਰਦਰਸ਼ੀ ਵਿਹਾਰ ਕੀਤਾ ਹੈ।’’

VIA PUNJAB