ਸ਼ੀ ਨਾਲ ਮੁਲਾਕਾਤ ਦੀ ਅਜੇ ਕੋਈ ਆਸ ਨਹੀਂ: ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਮਾਰਚ ਤੋਂ ਪਹਿਲਾਂ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਦੀ ਕੋਈ ਆਸ ਨਹੀਂ ਹੈ। ਆਰਥਿਕ ਸੁਪਰਪਾਵਰ ਕਹੇ ਜਾਂਦੇ ਇਨ੍ਹਾਂ ਦੋਵਾਂ ਮੁਲਕਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਵਣਜ ਦੀ ਸਰਦਾਰੀ ਦੀ ਜੰਗ ਚੱਲ ਰਹੀ ਹੈ। ਇਥੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, ‘ਹਾਲ ਦੀ ਘੜੀ ਮੇਰੀ ਸ਼ੀ ਨਾਲ ਮੁਲਾਕਾਤ ਕਰਨ ਦੀ ਕੋਈ ਯੋਜਨਾ ਨਹੀਂ ਹੈ।’ ਅਜਿਹੇ ਚਰਚੇ ਹਨ ਕਿ ਫ਼ਰਵਰੀ ਦੇ ਆਖਿਰ ’ਚ ਵੀਅਤਨਾਮ ਵਿੱਚ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨਾਲ ਹੋਣ ਵਾਲੀ ਮੁਲਾਕਾਤ ਮੌਕੇ ਟਰੰਪ ਚੀਨੀ ਸਦਰ ਨੂੰ ਮਿਲ ਸਕਦੇ ਹਨ।

VIA PUNJAB