ਸਮ੍ਰਿਤੀ ਮੰਧਾਨਾ ਹੱਥ ਹੋਵੇਗੀ ਮਹਿਲਾ ਟੀ-20 ਟੀਮ ਦੀ ਕਮਾਨ

ਨਵੀਂ ਦਿੱਲੀ – ਭਾਰਤੀ ਟੀਮ ਦੀ ਓਪਨਰ ਖਿਡਾਰਨ ਸਮ੍ਰਿਤੀ ਮੰਧਾਨਾ ਨੂੰ ਇੰਗਲੈਂਡ ਖਿਲਾਫ ਗਵਾਹਾਟੀ ‘ਚ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਮਹਿਲਾ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਭਾਰਤੀ ਟੀ-20 ਕਪਤਾਨ ਹਰਮਨਪ੍ਰੀਤ ਕੌਰ ਦੇ ਆਪਣੀ ਸੱਟ ਤੋਂ ਪੂਰੀ ਤਰ੍ਹਾਂ ਨਾਲ ਠੀਕ ਹੋਣ ਕਾਰਨ ਮੰਧਾਨਾ ਨੂੰ ਟੀ-20 ਟੀਮ ਦੀ ਕਪਤਾਨੀ ਦਿੱਤੀ ਗਈ ਹੈ। ਹਰਮਨ ਦਾ ਐੱਨ.ਸੀ.ਏ. ‘ਚ ਰਿਹੈਬਿਲਿਟੇਸ਼ਨ ਜਾਰੀ ਰਹੇਗਾ। ਭਾਰਤੀ ਟੀਮ ਇਸ ਸਮੇਂ ਮਿਤਾਲੀ ਰਾਜ ਦੀ ਕਪਤਾਨੀ ‘ਚ ਇੰਗਲੈਂਡ ਦੇ ਨਾਲ ਵਨਡੇ ਸੀਰੀਜ਼ ਖੇਡ ਰਹੀ ਹੈ ਅਤੇ ਸੋਮਵਾਰ ਨੂੰ ਉਸ ਨੇ ਦੂਜਾ ਮੈਚ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਦੀ ਬੜਤ ਬਣਾ ਲਈ ਹੈ। ਗੁਵਾਹਾਟੀ ‘ਚ ਤਿੰਨ ਟੀ-20 ਮੈਚ 4, 7, 9, ਮਾਰਚ ਨੂੰ ਖੇਡੇ ਜਾਣਗੇ। ਮਿਤਾਲੀ ਨੂੰ ਟੀ-20 ਟੀਮ ‘ਚ ਬਰਕਰਾਰ ਰੱਖਿਆ ਗਿਆ ਹੈ। ਮਿਤਾਲੀ ਨੂੰ ਹਾਲ ‘ਚ ਨਿਊਜ਼ੀਲੈਂਡ ਖਿਲਾਫ ਟੀ-20 ਟੀਮ ‘ਚ ਬਰਕਰਾਰ ਰੱਖਿਆ ਗਿਆ ਹੈ। ਮਿਤਾਲੀ ਨੂੰ ਹਾਲ ਹੀ ‘ਚ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ‘ਚ ਪਹਿਲੇ ਦੋ ਮੈਚਾਂ ‘ਚ ਨਹੀਂ ਖਿਡਾਈਆ ਗਿਆ ਸੀ ਪਰ ਉਨ੍ਹਾਂ ਨੂੰ ਤੀਜੇ ਮੈਚ ‘ਚ ਟੀਮ ‘ਚ ਜਗ੍ਹਾ ਦਿੱਤੀ ਗਈ ਸੀ।

VIA PUNJAB