- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਾਕਿ ਨੂੰ ਮਦਦ ਨਾ ਦਿੱਤੀ ਜਾਵੇ: ਨਿੱਕੀ ਹੇਲੀ
ਜਦੋਂ ਤੱਕ ਪਾਕਿ ਅੱਤਵਾਦ ਦੀ ਮਦਦ ਕਰ ਰਿਹਾ ਉਦੋਂ ਤੱਕ ਅਮਰੀਕਾ ਮਦਦ ਨਾ ਦੇਵੇ: ਨਿੱਕੀ ਹੈਲੀ
ਵਾਸ਼ਿੰਗਟਨ – ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਸਾਬਕਾ ਦੂਤ ਨਿੱਕੀ ਹੇਲੀ ਨੇ ਕਿਹਾ ਕਿ ਅਤਿਵਾਦੀਆਂ ਨੂੰ ਪਨਾਹ ਦੇਣ ਦਾ ਪਾਕਿਸਤਾਨ ਦਾ ਲੰਮਾ ਇਤਿਹਾਸ ਰਿਹਾ ਹੈ ਅਤੇ ਜਦੋਂ ਤੱਕ ਉਹ ਅਤਿਵਾਦ ਨੂੰ ਪਨਾਹ ਦੇਣਾ ਬੰਦ ਨਹੀਂ ਕਰਦਾ ਤੱਦ ਤੱਕ ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਇਸਲਾਮਾਬਾਦ ਨੂੰ ਇੱਕ ਡਾਲਰ ਵੀ ਨਾ ਦੇਵੇ। ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਨਿੱਕੀ ਹੇਲੀ ਨੇ ਪਾਕਿਸਤਾਨ ਲਈ ਵਿੱਤੀ ਸਹਾਇਤਾ ’ਤੇ ਪਾਬੰਦੀ ਲਾਉਣ ਦੇ ਫ਼ੈਸਲੇ ਲਈ ਟਰੰਪ ਪ੍ਰਸ਼ਾਸਨ ਦੀ ਸ਼ਲਾਘਾ ਵੀ ਕੀਤੀ। ਹੇਲੀ ਨੇ ਨਵੇਂ ਨੀਤੀ ਸਮੂਹ ‘ਸਟੈਂਡ ਅਮੇਰੀਕਾ ਨਾਓ’ ਦੀ ਸਥਾਪਨਾ ਕੀਤੀ ਹੈ ਜੋ ਇਸ ਗੱਲ ’ਤੇ ਧਿਆਨ ਦੇਵੇਗਾ ਕਿ ਅਮਰੀਕਾ ਨੂੰ ਸੁਰੱਖਿਅਤ, ਮਜ਼ਬੂਤ ਤੇ ਖੁਸ਼ਹਾਲ ਕਿਵੇਂ ਰੱਖਿਆ ਜਾਵੇ। ਹੇਲੀ ਨੇ ਕਿਹਾ ਕਿ ਜਦੋਂ ਅਮਰੀਕਾ ਹੋਰਨਾਂ ਮੁਲਕਾਂ ਨੂੰ ਸਹਾਇਤਾ ਦਿੰਦਾ ਹੈ ਤਾਂ ਇਹ ਪੁੱਛਣਾ ਬਣਦਾ ਹੈ ਕਿ ਇਸ ਸਹਾਇਤਾ ਬਦਲੇ ਅਮਰੀਕਾ ਨੂੰ ਕੀ ਮਿਲਦਾ ਹੈ, ਪਰ ਇਸ ਦੀ ਥਾਂ ਪਾਕਿਸਤਾਨ ਨੇ ਲਗਾਤਾਰ ਕਈ ਮੁੱਦਿਆਂ ’ਤੇ ਸੰਯੁਤਕ ਰਾਸ਼ਟਰ ’ਚ ਅਮਰੀਕਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ, ‘2017 ’ਚ ਪਾਕਿਸਤਾਨ ਨੂੰ ਕਰੀਬ ਇੱਕ ਅਰਬ ਡਾਲਰ ਦੀ ਅਮਰੀਕੀ ਵਿਦੇਸ਼ੀ ਮਦਦ ਮਿਲੀ। ਵਧੇਰੇ ਮਦਦ ਪਾਕਿਸਤਾਨੀ ਫੌਜ ਕੋਲ ਚਲੀ ਗਈ। ਬਾਕੀ ਵਿੱਤੀ ਰਾਸ਼ੀ ਲੋਕਾਂ ਦੀ ਮਦਦ ਲਈ ਸੜਕਾਂ, ਕੌਮੀ ਮਾਰਗਾਂ ਤੇ ਊਰਜਾ ਪ੍ਰਾਜੈਕਟਾਂ ’ਤੇ ਖਰਚ ਹੋਈ।’ ਉਨ੍ਹਾਂ ਕਿਹਾ ਕਿ ਟਰੰਪ ਨੇ ਪ੍ਰਸ਼ਾਸਨ ਨੇ ਸਮਝਦਾਰੀ ਦਿਖਾਉਂਦਿਆਂ ਪਾਕਿਸਤਾਨ ਨੂੰ ਵਿੱਤੀ ਸਹਾਇਤਾ ਰੋਕ ਦਿੱਤੀ ਹੈ, ਪਰ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।


