ਆਰੀਅਨਜ਼ ਗਰੁੱਪ ਦੁਆਰਾ ਮੈਨੇਜਮੈਂਟ ਅਪਵਾਦ ਅਤੇ ਤਣਾਅ ਤੇ ਸੈਮੀਨਾਰ ਦਾ ਆਯੋਜਨ

ਮੋਹਾਲੀ – ਆਰੀਅਨਜ਼ ਬਿਜ਼ਨਸ ਸਕੂਲ, ਰਾਜਪੁਰਾ, ਨੇੜੇ ਚੰਡੀਗੜ ਨੇ ਕਾਲੱਜ ਵਿੱਚ ਸੰਗਠਨ ਵਿੱਚ ਹੁੰਦੇ “ਮੈਨੇਜਮੇਂਟ ਅਪਵਾਦ, ਤਣਾਅ ਅਤੇ ਨੈਗੇਟਿਵ ਵਿਕਲਪਾਂ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ। ਡਾ. ਦਿਕਸ਼ਾ ਕੱਕੜ, ਅਸਿਸਟੈਂਟ ਪਰੋਫੈਸਰ, ਐਸਡੀ ਕਾਲਜ, ਚੰਡੀਗੜਅਤੇ ਮਿਸ ਸੁਖਮਨ ਬਾਥ, ਅੰਤਰ-ਵਿਅਕਤੀਗਤ ਹੂਨਰ ਅਤੇ ਸੰਘਰਸ਼ ਪਰਬੰਧਕ ਇਸ ਮੌਕੇ ਤੇ ਸਪੀਕਰ ਸਨ। ਐਮ ਬੀ ਏ, ਬੀਬੀਏ, ਬੀਸੀਏ, ਪੀਜੀਡੀਐਮ ਦੇ ਵਿਦਿਆਰਥੀ ਸੈਮੀਨਾਰ ਵਿੱਚ ਮੌਜੂਦ ਸਨ।ਸੈਮੀਨਾਰ ਵਿੱਚ ਸੰਘਰਸ਼, ਤਣਾਅ ਅਤੇ ਇਸ ਦੇ ਨਤੀਜੇ, ਮਨੁੱਖੀ ਵਸੀਲਿਆਂ ਅਤੇ ਕਰਮਚਾਰੀਆਂ ਦੀ ਭੂਮਿਕਾ, ਅਪਵਾਦ ਪਰਬੰਧਨ ਸਿਖਲਾਈ, ਸਖ਼ਤ ਮੁਲਾਜ਼ਮ ਸੰਬੰਧਾਂ ਦਾ ਵਿਕਾਸ, ਕਾਰਜ ਸਥਾਨਾਂ ਦੇ ਸੰਘਰਸ਼ ਨੂੰ ਹੱਲ ਕਰਨ ਲਈ ਰਣਨੀਤੀ ਦੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ । ਡਾ. ਦਿਸ਼ਾ ਕੱਕੜ ਨੇ ਕਿਹਾ ਕਿ ਜਦੋਂ ਵੱਖ ਵੱਖ ਪਿਛੋਕੜ ਅਤੇ ਤਰਜੀਹਾਂ ਵਾਲੇ ਕਰਮਚਾਰੀ ਇਕੱਠੇ ਮਿਲ ਕੇ ਕੰਮ ਕਰਦੇ ਹਨ ਤਾਂ ਅਪਵਾਦ ਕਿਸੇ ਵੀ ਸੰਸਥਾ ਵਿੱਚ ਹੋ ਸਕਦਾ ਹੈ, ਜਿਸ ਕਰਕੇ ਅਪਮਾਨ, ਗੈਰ-ਸਹਿਯੋਗਤਾ, ਧੱਕੇਸ਼ਾਹੀ ਅਤੇ ਗੱਸਾ ਪੈਦਾ ਹੋ ਸਕਦਾ ਹੈ ਜਿਸ ਕਾਰਨ ਕੰਮ ਵਿਚ ਰੁਕਾਵਟ, ਘਟ ਉਤਪਾਦਕਤਾ, ਪਰਾਜੈਕਟ ਅਸਫਲਤਾ ਆਦਿ ਹੋ ਸਕਦੀ ਹੈ। ਸੁਖਮਨ ਬਾਥ ਨੇ ਤਣਾਅ ਦੇ ਵੱਖੋ-ਵੱਖਰੇ ਪਹਿਲੂਆਂ ਤੇ ਸ਼ਰੇਣੀਆਂ ਵਾਰੇ ਦੱਸਿਆ ਤਣਾਅ ਦੇ ਕਾਰਣ ਜਿਵੇ ਕੰਮ ਨੁੰ ਲੈਕੇ ਮੰਗਾਂ, ਰੋਲ ਮੰਗਾਂ, ਭੌਤਿਕ ਮੰਗਾਂ ਵਾਰੇ ਦੱਸਿਆ ਅਤੇ ਤਣਾਅ ਦੇ ਪਰਭਾਅ ਜਿਵੇ ਮਾਨਸਿਕ ਵਿਗਾੜਾਂ, ਬੀਮਾਰੀਆਂ, ਵਿਹਾਰਕ ਸਮੱਸਿਆਵਾਂ ਆਦਿ ਬਾਰੇ ਦੱਸਿਆ ।

VIA PUNJAB