- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਸ਼ਵਿਨ ਤੇ ਜਡੇਜਾ ਨੂੰ ਟੀਮ ਚੋਂ ਬਾਹਰ ਕਰਨ ਚ ਸਾਡਾ ਕੋਈ ਹੱਥ ਨਹੀਂ ਕੁਲਦੀਪ
ਭਾਰਤ ਦੇ ਨੌਜਵਾਨ ਚਾਈਨਾਮੈਂ ਗੇਂਦਬਾਜ਼ ਕੁਲਦੀਪ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਖਿਡਾਰੀ ਨੂੰ ਟੀਮ ‘ਚੋਂ ਬਾਹਰ ਨਹੀਂ ਕੀਤਾ ਪਰ ਉਨ੍ਹਾਂ ਨੇ ਮੌਕਿਆਂ ਦਾ ਪੂਰਾ ਫਾਇਦਾ ਚੁੱਕਿਆ ਜੋ ਉਨ੍ਹਾਂ ਨੂੰ ਮਿਲੇ। ਕੁਲਦੀਪ ਤੋਂ ਪੱਛਿਆ ਗਿਆ ਸੀ ਕਿ ਕੀ ਉਸ ਦੇ ਅਤੇ ਯੁਜਵੇਂਦਰ ਚਾਹਲ ਦੇ ਪ੍ਰਦਰਸ਼ਨ ਕਾਰਨ ਵਨ ਡੇ ਟੀਮ ਵਿਚੋਂ ਤਜ਼ਰਬੇਕਾਰ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਖਤਮ ਹੋ ਗਈ। ਚਾਹਲ ਅਤੇ ਕੁਲਦੀਪ ਦੀ ਕਲਾਈ ਦੇ ਸਪਿਨਰਾਂ ਦੀ ਜੋੜੀ ਭਾਰਤ ਦੀ ਵਨ ਡੇ ਕੌਮਾਂਤਰੀ ਟੀਮ ਦਾ ਰੈਗੁਲਰ ਹਿੱਸਾ ਹੈ ਜਿਸ ਨਾਲ ਉਂਗਲੀ ਦੇ ਸਪਿਨਰ ਅਸ਼ਵਿਨ ਨੂੰ ਇਸ ਸਵਰੂਪ ਵਿਚ ਮੌਕਾ ਨਹੀਂ ਮਿਲ ਰਿਹਾ ਜਦਕਿ ਜਡੇਜਾ ਟੀਮ ਦੇ ਤੀਜੇ ਸਪਿਨਰ ਬਣ ਗਏ ਹਨ। ਕੁਲਦੀਪ ਨੇ ਕਿਹਾ, ”ਨਹੀਂ ਨਹੀਂ ਅਜਿਹਾ ਬਿਲਕੁਲ ਵੀ ਨਹੀਂ ਹੈ। ਅਸੀਂ ਕਿਸੇ ਨੂੰ ਬਾਹਰ ਨਹੀਂ ਕੀਤਾ। ਗੱਲ ਸਿਰਫ ਇੰਨੀ ਹੈ ਕਿ ਸਾਨੂੰ ਮੌਕੇ ਮਿਲੇ ਅਤੇ ਅਸੀਂ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ (ਅਸ਼ਵਿਨ ਅਤੇ ਜਡੇਜਾ) ਭਾਰਤ ਲਈ ਹਮੇਸ਼ਾ ਚੰਗਾ ਪ੍ਰਦਰਸ਼ਨ ਕੀਤਾ ਹੈ। ਟੈਸਟ ਮੈਚਾਂ ਵਿਚ ਅਸ਼ਵਿਨ ਅਤੇ ਜਡੇਜਾ ਹੁਣ ਵੀ ਖੇਡ ਰਹੇ ਹਨ। ਕੁਲਦੀਪ ਨੇ ਕਿਹਾ, ”ਅਸੀਂ ਉਨ੍ਹਾਂ ਤੋਂ ਕਾਫੀ ਕੁਝ ਸਿਖਦੇ ਹਾਂ। ਉਨ੍ਹਾਂ ਦੇ ਕੋਲ ਕਾਫੀ ਤਜ਼ਰਬਾ ਹੈ। ਜਦੋਂ ਮੈਂ ਉਨ੍ਹਾਂ ਦੇ ਨਾਲ ਟੀਮ ਵਿਚ ਸੀ ਤਾਂ ਮੈਂ ਉਨ੍ਹਾਂ ਤੋਂ ਕਾਫੀ ਕੁੱਝ ਸਿਖਿਆ। ਮੈਨੂੰ ਅਤੇ ਚਾਹਲ ਨੂੰ ਜਦੋਂ ਵੀ ਮੌਕਾ ਮਿਲਿਆ ਅਸੀਂ ਟੀਮ ਲਈ ਚੰਗਾ ਪ੍ਰਦਰਸ਼ਨ ਕੀਤਾ। ਇਸ ਨਾਲ ਟੀਮ ਨੂੰ ਜਿੱਤਣ ‘ਚ ਸਫਲਤਾ ਮਿਲੀ ਅਤੇ ਮੈਂ ਇਸ ਨਾਲ ਖੁਸ਼ ਹਾਂ।” ਕੁਲਦੀਪ ਨੇ ਪਹਿਲੇ ਮੈਚ ਵਿਚ ਚੰਗੀ ਗੇਂਦਬਾਜ਼ੀ ਕੀਤੀ ਅਤੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਜਡੇਜਾ ਨੂੰ ਪਹਿਲੇ ਵਨ ਡੇ ਵਿਚ ਕੋਈ ਵਿਕਟ ਹਾਸਲ ਨਹੀਂ ਹੋਈ। ਕੁਲਦੀਪ ਖੁਸ਼ ਹਨ ਕਿ ਸਾਰੇ ਸਪਿਨਰ ਚੰਗੀ ਗੇਂਦਬਾਜ਼ ਕਰ ਰਹੇ ਹਨ।ਇਸ ਸਪਿਨਰ ਨੇ ਕਿਹਾ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਚਾਹਲ ਅਤੇ ਜਡੇਜਾ ਕਾਫੀ ਚੰਗਾ ਖੇਡ ਰਹੇ ਹਨ। ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਅਸੀਂ ਹਰੇਕ ਮੈਚ ‘ਤੇ ਧਿਆਨ ਦੇ ਰਹੇ ਹਾਂ। ਕੁਲਦੀਪ ਤੋਂ ਜਦੋਂ ਪੁਛਿਆ ਗਿਆ ਕਿ ਕੀ ਕਿਸੇ ਬੱਲੇਬਾਜ਼ ਨੂੰ ਗੇਂਦਬਾਜ਼ੀ ਕਰਦਿਆਂ ਉਸ ਨੂੰ ਦਬਾਅ ਮਹਿਸੂਸ ਹੋਇਆ ਤਾਂ ਉਸ ਨੇ ਕਿਹਾ, ” ਇਮਾਨਦਾਰ ਨਾਲ ਕਹਾਂ ਤਾਂ ਅਜਿਹਾ ਕੋਈ ਨਹੀਂ ਹੈ। ਕੁਝ ਅਜਿਹੇ ਖਿਡਾਰੀ ਹਨ ਜੋ ਮੈਨੂੰ ਕਾਫੀ ਚੰਗੀ ਤਰ੍ਹਾਂ ਖੇਡਦੇ ਹਨ। ਜਿਨ੍ਹਾਂ ਵਿਚੋਂ ਸ਼ਾਨ ਮਾਰਸ਼ ਸਪਿਨ ਗੇਂਦਬਾਜ਼ ਨੂੰ ਬਹੁਤ ਵਧੀਆ ਖੇਡਦਾ ਹੈ।


