- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਖਿਲਾਫ ਦੂਜੇ ਟੈਸਟ ‘ਚੋਂ ਬਾਹਰ ਹੋਏ ਸਟੋਕਸ
ਲੰਡਨ – ਇੰਗਲੈਂਡ ਕ੍ਰਿਕਟ ਟੀਮ ਦੇ ਸਟਾਰ ਆਲ-ਰਾਊਂਡਰ ਬੈਨ ਸਟੋਕਸ ‘ਤੇ ਪਿਛਲੇ ਸਾਲ ਆਈ ਬ੍ਰਿਸਟਲ ਕਾਂਡ ਦੀ ਮੁਸੀਬਤ ਨੇ ਅਜੇ ਤੱਕ ਉਸ ਦਾ ਪਿੱਛਾ ਨਹੀਂ ਛੱਡਿਆ। ਪਿਛਲੇ ਸਾਲ ਸਟੋਕਸ ਨੇ ਬ੍ਰਿਸਟਲ ‘ਚ ਰਾਤ ਦੇ ਸਮੇਂ ਕੁੱਟ-ਮਾਰ ਕੀਤੀ ਸੀ ਜਿਸ ਦੇ ਬਾਅਦ ਉਸ ਨੂੰ ਕਈ ਮਹੀਨਿਆ ਤੱਕ ਇੰਗਲਿਸ਼ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਲੰਬੇ ਸਮੇਂ ਬਾਅਦ ਵਾਪਸੀ ਕਰ ਕੇ ਟੀਮ ‘ਚ ਆਪਣੀ ਪੱਕੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਟੋਕਸ ਨੂੰ ਬ੍ਰਿਸਟਲ ਮਾਮਲੇ ਕਾਰਨ ਇਕ ਵਾਰ ਫਿਰ ਭਾਰਤ ਖਿਲਾਫ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ‘ਚ ਬਾਹਰ ਹੋਣਾ ਪੈ ਸਕਦਾ ਹੈ। ਇਸ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ 9 ਅਗਸਤ ਤੋਂ 13 ਅਗਸਤ ਤੱਕ ਲਾਰਡਸ ਦੇ ਮੈਦਾਨ ‘ਤੇ ਖੇਡਿਆ ਜਾਣਾ ਹੈ। ਇੰਗਲਿਸ਼ ਕ੍ਰਿਕਟ ਬੋਰਡ ਵੀ ਦੂਜੇ ਟੈਸਟ ਲਈ ਸਟੋਕਸ ਦੀ ਜਗ੍ਹਾ ਬਦਲ ਲੱਭ ਰਹੀ ਹੈ।
ਬ੍ਰਿਸਟਲ ਕਾਂਡ ਨੂੰ ਲੈ ਕੇ 6 ਅਗਸਤ ਨੂੰ ਹੈ ਸੁਣਵਾਈ
ਪਹਿਲਾ ਟੈਸਟ ਮੈਚ ਖਤਮ ਹੋਣ ਦੇ ਅਗਲੇ ਹੀ ਦਿਨ 6 ਅਗਸਤ ਨੂੰ ਬ੍ਰਿਸਟਲ ਮਾਮਲੇ ਦੀ ਸੁਣਵਾਈ ‘ਚ ਬੈਨ ਸਟੋਕਸ ਨੂੰ ਪੇਸ਼ ਹੋਣਾ ਹੈ। ਕ੍ਰਿਕ ਇਨਫੋ ਦੀ ਰਿਪੋਰਟ ਮੁਤਾਬਕ ਇਸ ਸਟਾਰ ਖਿਡਾਰੀ ਨੂੰ ਬ੍ਰਿਸਟਲ ਮਾਮਲੇ ਨੂੰ ਲੈ ਕੇ 6 ਅਗਸਤ ਨੂੰ ਕੋਰਟ ‘ਚ ਪੇਸ਼ ਹੋਣਾ ਹੈ ਪਰ ਜੇਕਰ ਕਿਸੇ ਕਾਰਨ ਇਹ ਸੁਣਵਾਈ ਮੁਅੱਤਲ ਹੁੰਦੀ ਹੈ ਤਾਂ ਇੰਗਲਿਸ਼ ਟੀਮ ਮੈਨੇਜਮੈਂਟ ਸਟੋਕਸ ਨੂੰ ਫਿਰ ਤੋਂ ਸ਼ਾਮਲ ਕਰਨ ‘ਤੇ ਵਿਚਾਰ ਕਰ ਸਕਦਾ ਹੈ। ਇਸ ਤੋਂ ਇਲਾਵਾ ਰਿਪੋਰਟ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੁਣਵਾਈ ਉਂਝ ਤਾਂ 6 ਅਗਸਤ ਨੂੰ ਹੋਣੀ ਹੈ, ਪਰ ਇਸ ਸੁਣਵਾਈ ਨੂੰ ਅਗਲੇ ਦਿਨ ਯਾਨੀ 7 ਅਗਸਤ ਤੱਕ ਕਿਸੇ ਕਾਰਣ ਵਧਾਏ ਜਾਣ ‘ਤੇ ਇੰਗਲੈਂਡ ਕ੍ਰਿਕਟ ਬੋਰਡ ਸਟੋਕਸ ਨੂੰ ਲਾਰਡਸ ਟੈਸਟ ਖਿਡਾਉਣ ਦੇ ਆਪਣੇ ਵਿਚਾਰ ਨੂੰ ਖਤਮ ਕਰ ਦੇਵੇਗੀ।


