- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗਠਜੋੜ ਲਈ ਕਾਂਗਰਸ ਨਹੀਂ ਹੋ ਰਹੀ ਤਿਆਰ : ਮਨੀਸ਼ ਸਿਸੌਦੀਆ
ਨਵੀਂ ਦਿੱਲੀ – ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਆਪ-ਕਾਂਗਰਸ ਗਠਜੋੜ ਹੋਵੇਗਾ ਜਾਂ ਨਹੀਂ ਇਸ ਤੇ ਅੱਜ ਮਨੀਸ਼ ਸਿਸੌਦੀਆ ਨੇ ਪਰਦਾ ਚੁੱਕਦੇ ਹੋਏ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਤਾਂ ਬਹੁਤ ਕੋਸ਼ਿਸ਼ ਕੀਤੀ ਕਈ ਫਾਰਮੂਲੇ ਕਾਂਗਰਸ ਦੇ ਸਾਹਮਣੇ ਰੱਖੇ ਪਰ ਕਾਂਗਰਸ ਤਿਆਰ ਨਹੀਂ ਹੋਈ| ਸਿਸੌਦੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਕਾਂਗਰਸ ਦੇ ਭ੍ਰਿਸ਼ਟਾਚਾਰ ਵਿਰੁੱਧ ਲੜਦੇ ਹੋਏ ਸੱਤਾ ਵਿੱਚ ਆਏ| ਹੁਣ ਅਸੀਂ ਕਾਂਗਰਸ ਦਾ ਸਾਥ ਇਸ ਲਈ ਚਾਹੁੰਦੇ ਹਾਂ ਤਾਂ ਕਿ ਫਿਰਕੂ ਤਾਕਤਾਂ ਦੇਸ਼ ਨੂੰ ਤੋੜ ਨਾ ਸਕਣ| ਇਸੇ ਕਾਰਨ ਅਸੀਂ ਦਿੱਲੀ, ਗੋਆ, ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਵਿੱਚ ਕਾਂਗਰਸ ਨਾਲ ਗਠਜੋੜ ਚਾਹੁੰਦੇ ਸੀ| ਇਸ ਲਈ ਅਸੀਂ ਕਾਂਗਰਸ ਨਾਲ ਗੱਲ ਕੀਤੀ, ਹਰਿਆਣਾ ਵਿੱਚ ਜੇ.ਜੇ.ਪੀ. ਨਾਲ ਗੱਲ ਕੀਤੀ| ਗੋਆ ਅਤੇ ਪੰਜਾਬ ਵਿੱਚ ਉਨ੍ਹਾਂ ਨੇ ਗਠਜੋੜ ਤੋਂ ਮਨ੍ਹਾ ਕਰ ਦਿੱਤਾ| ਦਿੱਲੀ ਵਿੱਚ ਕਾਂਗਰਸ ਦਾ ਇਕ ਵੀ ਐਮ. ਐਲ. ਏ. ਨਹੀਂ ਹੈ| ਉਹ ਪਿਛਲੀਆਂ ਚੋਣਾਂ ਵਿੱਚ ਵੀ ਬਹੁਤ ਘੱਟ ਵੋਟ ਪਾ ਸਕੇ ਸਨ, ਜੇਕਰ ਅਸੀਂ ਦੋਵੇਂ ਨਾਲ ਆਉਂਦੇ ਹਾਂ ਤਾਂ ਭਾਜਪਾ ਨੂੰ ਹਰਾ ਸਕਦੇ ਹਾਂ| ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਦੁਬਾਰਾ ਸੱਤਾ ਵਿੱਚ ਆਉਣ ਤੋਂ ਰੋਕ ਸਕਦੇ ਹਾਂ|


