- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਾਰ ਹਾਦਸੇ ’ਚ ਮੰਦਿਰ ਦੇ ਪੁਜਾਰੀ ਦੀ ਔਰਤ ਸਮੇਤ ਮੌਤ
ਰਾਮਾਂ ਮੰਡੀ – ਅੱਜ ਸਵੇਰ ਤਲਵੰਡੀ ਸਾਬੋ ਰੋਡ ਤੇ ਇੱਕ ਕਾਰ ਹਾਦਸੇ ’ਚ ਸ਼ਹਿਰ ਦੇ ਭੱਦਰਕਾਲੀ ਮੰਦਰ ਦੇ ਪੁਜਾਰੀ ਡੋਰੀ ਲਾਲ ਸ਼ਰਮਾ (45) ਦੀ ਇੱਕ ਰਿਸ਼ਤੇਦਾਰ ਮਹਿਲਾ ਸਮੇਤ ਮੌਤ ਅਤੇ ਪਤਨੀ ਵਿਜੇ ਕੁਮਾਰੀ ਸ਼ਰਮਾਂ ਦੇ ਗੰਭੀਰ ਜਖਮੀਂ ਹੋਣ ਦੀ ਖਬਰ ਹੈ। ਪ੍ਰਾਪਤ ਜਾਨਕਾਰੀ ਅਨੁਸਾਰ ਮ੍ਰਿਤਕ ਗੁੱਡੂ ਸ਼ਰਮਾਂ ਆਪਣੇ ਪੈਦਾਇਸ਼ੀ ਸ਼ਹਿਰ ਮਥੁਰਾ ਵਿੱਚੋਂ ਆਪਣੀ ਕਾਰ ਰਾਹੀਂ ਆਪਣੀ ਸੱਸ ਅਤੇ ਪਤਨੀ ਨਾਲ ਰਾਮਾਂ ਮੰਡੀ ਵਿਖੇ ਵਾਪਸ ਆ ਰਿਹਾ ਸੀ ਕਿ ਰਾਹ ਵਿੱਚ ਤਲਵੰਡੀ ਸਾਬੋ ਰੋਡ ਤੇ ਕਾਰ ਅਚਾਨਕ ਬੇਕਾਬੂ ਹੋ ਕੇ ਇੱਕ ਦਰੱਖਤ ’ਚ ਜਾ ਵੱਜੀ ਜਿਸ ਨਾਲ ਗੁੱਡੂ ਸ਼ਰਮਾਂ ਦੀ ਸੱਸ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਅਤੇ ਸ਼ਰਮਾਂ ਜੀ ਖੁੱਦ ਅਤੇ ਉਹਨਾਂ ਦੀ ਪਤਨੀ ਗੰਭੀਰ ਜਖਮੀਂ ਹੋ ਗਏ। ਸ਼ਰਮਾਂ ਜੀ ਨੂੰ ਇਲਾਜ ਲਈ ਬਠਿੰਡਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਣ ਦਿੱਤੀ ਜਦਕਿ ਉਹਨਾਂ ਦੀ ਪਤਨੀ ਵਿਜੇ ਸ਼ਰਮਾਂ ਦਾ ਤਲਵੰਡੀ ਸਾਬੋ ਵਿਖੇ ਇਲਾਜ ਚੱਲ ਰਿਹਾ ਹੈ।


