‘ਚੌਕੀਦਾਰ ਚੋਰ ਹੈ’ ਬਿਆਨ ’ਤੇ ਰਾਹੁਲ ਨੇ ਜਤਾਇਆ ਅਫ਼ਸੋਸ

ਨਵੀਂ ਦਿੱਲੀ- ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਵਲੋਂ ਦਾਇਰ ਮਾਣਹਾਨੀ ਪਟੀਸ਼ਨ ਦੇ ਸਿਲਸਿਲੇ ’ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ ’ਚ ਨਵਾਂ ਹਲਫਨਾਮਾ ਦਾਖਲ ਕੀਤਾ ਹੈ। ਨਵੇਂ ਹਲਫਨਾਮੇ ’ਚ ਕਾਂਗਰਸ ਪ੍ਰਧਾਨ ਨੇ ਆਪਣੇ ‘ਚੌਕੀਦਾਰ ਚੋਰ ਹੈ’ ਬਿਆਨ ’ਤੇ ਅਫ਼ਸੋਸ ਹੀ ਜ਼ਾਹਰ ਕੀਤਾ ਹੈ, ਮੁਆਫ਼ੀ ਨਹੀਂ ਮੰਗੀ। ਨਵੇਂ ਹਲਫਨਾਮੇ ’ਚ ਰਾਹੁਲ ਨੇ ਕਿਹਾ ਕਿ ਸਿਆਸੀ ਲੜਾਈ ’ਚ ਕੋਰਟ ਨੂੰ ਘਸੀਟਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਘੇਰਿਆ ਅਤੇ ਕਿਹਾ ਕਿ ਭਾਜਪਾ ਵੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਰਾਫੇਲ ਮਾਮਲੇ ’ਚ ਕਲੀਨ ਚਿਟ ਬਣਾ ਕੇ ਬਾਹਰ ਫਾਇਦਾ ਚੁਕ ਰਹੀ ਹੈ। ਉਨ੍ਹਾਂ ਨੇ ਮੀਨਾਕਸ਼ੀ ਲੇਖੀ ’ਤੇ ਮਾਣਹਾਨੀ ਪਟੀਸ਼ਨ ਰਾਹੀਂ ਸਿਆਸਤ ਕਰਨ ਦਾ ਦੋਸ਼ ਲਗਾਇਆ ਹੈ। ਮਾਮਲੇ ’ਚ ਮੰਗਲਵਾਰ ਨੂੰ ਸੁਣਵਾਈ ਹੋਣੀ ਹੈ। ਜ਼ਿਕਰਯੋਗ ਹੈ  ਕਿ ਰਾਫੇਲ ਡੀਲ ’ਚ ਭ੍ਰਿਸ਼ਟਾਚਾਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾਵਰ ਕਾਂਗਰਸ ਪ੍ਰਧਾਨ ਰਾਹੁਲ ਨੇ ਕਿਹਾ ਸੀ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਮੰਨ ਲਿਆ ਹੈ ਕਿ ਚੌਕੀਦਾਰ ਚੋਰ ਹੈ। ‘

VIA PUNJAB