- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੋ ਅਮਰੀਕੀ ਜੰਗੀ ਜਹਾਜ਼ਾਂ ਨੇ ਕੀਤੀ ਤਾਈਵਾਨ ਸਟ੍ਰੇਟ ਦੀ ਯਾਤਰਾ
ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਅਮਰੀਕਾ ਦੇ ਦੋ ਜੰਗੀ ਜਹਾਜ਼ਾਂ ਦੇ ਤਾਈਵਾਨ ਜਲਡਮਰੂਮੱਧ ਦੀ ਯਾਤਰਾ ਕਰਨ ਦੀ ਸੂਚਨਾ ਜਾਰੀ ਕੀਤੀ। ਇਸ ਖਬਰ ਨਾਲ ਚੀਨ ਦੇ ਨਾਰਾਜ਼ ਹੋਣ ਦੀ ਸੰਭਾਵਨਾ ਹੈ। ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਜਹਾਜ਼ਾਂ ਨੇ ਐਤਵਾਰ ਨੂੰ ਤਾਈਵਾਨ ਜਲਡਮਰੂਮੱਧ ਜ਼ਰੀਏ ਦੱਖਣ ਤੋਂ ਉੱਤਰ ਵੱਲ ਯਾਤਰਾ ਕੀਤੀ। ਇਹ ਜਲਮਾਰਗ ਆਟੋਨੋਮਸ ਟਾਪੂ ਤਾਈਵਾਨ ਨੂੰ ਚੀਨ ਤੋਂ ਵੱਖ ਕਰਦਾ ਹੈ। ਚੀਨ ਅਜਿਹੀਆਂ ਸੰਮੁਦਰੀ ਯਾਤਰਾਵਾਂ ‘ਤੇ ਆਪਣੇ ਉਸ ਦਾਅਵੇ ਦੇ ਆਧਾਰ ‘ਤੇ ਇਤਰਾਜ਼ ਜ਼ਾਹਰ ਕਰਦਾ ਰਿਹਾ ਹੈ ਕਿ ਤਾਈਵਾਨ ਉਸ ਦਾ ਖੇਤਰ ਹੈ ਜਿਸ ‘ਤੇ ਲੋੜ ਪੈਣ ‘ਤੇ ਉਹ ਸ਼ਕਤੀ ਦੀ ਵਰਤੋਂ ਨਾਲ ਅਧਿਕਾਰ ਪ੍ਰਾਪਤ ਕਰ ਸਕਦਾ ਹੈ। ਮੰਤਰਾਲੇ ਨੇ ਸੋਮਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਅਮਰੀਕੀ ਜਹਾਜ਼ ਤਾਈਵਾਨ ਜਲਡਮਰੂਮੱਧ ਦੇ ਮਾਧਿਅਮ ਨਾਲ ਆਉਣ-ਜਾਣ ਲਈ ਸੁੰਤਤਰ ਹਨ। ਇਹ ਉਨ੍ਹਾਂ ਦੇ ‘ਰਣਨੀਤਕ ਹਿੰਦ-ਪ੍ਰਸ਼ਾਂਤ ਪ੍ਰੋਗਰਾਮਾਂ’ ਦਾ ਹਿੱਸਾ ਹੈ।


