- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਵ-ਗਠਿਤ ਮੈਰੀਲੈਂਡ ਕੁਲੀਸ਼ਨ ਫਾਰ ਲੈਰੀ ਹੋਗਨ ਗਵਰਨਰ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ
ਰੋਜ਼ਾਨਾ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਸ. ਬਲਜੀਤ ਸਿੰਘ ਬਰਾੜ ਅਮਰੀਕਾ ਦੇ ਵਿਸ਼ੇਸ਼ ਰਾਜਨੀਤਕ ਦੌਰੇ ’ਤੇ
ਮੈਰੀਲੈਂਡ – ਮੈਰੀਲੈਂਡ ਦੇ ਗਵਰਨਰ ਦੀ ਚੋਣ ਮੁਹਿੰਮ ਅਜ ਕਲ੍ਹ ਪੂਰੇ ਸਿਖਰਾਂ ‘ਤੇ ਹੈ। ਕਮਿਊਨਿਟੀ ਦੇ ਹਮਾਇਤੀ ਹਰ ਦਾਅ-ਪੇਚ ਵਰਤ ਰਹੇ ਹਨ ਤਾਂ ਜੋ ਉਨ੍ਹਾਂ ਦਾ ਚਹੇਤਾ ਮੈਰੀਲੈਂਡ ਗਵਰਨਰ ਲੈਰੀ ਹੋਗਨ ਜਿਤ ਸਕੇ। ਭਾਵੇਂ ਲੈਰੀ ਹੋਗਨ ਨੇ ਮੈਰੀਲੈਂਡ ਨੂੰ ਆਰਥਿਕ, ਸਿਖਿਆ ਤੇ ਸਿਹਤ ਸਹੂਲਤਾਂ ਪਖੋਂ ਅਹਿਮ ਯੋਗਦਾਨ ਪਾਇਆ ਹੈ। ਜਿਸ ਕਰਕੇ ਉਸ ਦਾ ਚੋਣ ਵਿਚ ਜਿਤਣਾ ਤੈਅ ਹੈ। ਫਿਰ ਵੀ ਵਖ-ਵਖ ਕਮਿਊਨਿਟੀਆਂ ਵਲੋਂ ਇਸ ਬੜਤ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਜਿਸ ਦੇ ਇਵਜਾਨੇ ਮੈਰੀਲੈਂਡ ਕੁਲੀਸ਼ਨ ਫਾਰ ਲੈਰੀ ਹੋਗਨ ਗਠਿਤ ਕੀਤੀ ਗਈ ਹੈ। ਜੋ ਕੇਵਲ ਲੈਰੀ ਹੋਗਨ ਗਵਰਨਰ ਮੈਰੀਲੈਂਡ ਦੀ ਚੋਣ ਮੁਹਿੰਮ ਨੂੰ ਹੁਲਾਰਾ ਅਤੇ ਜਿਤਾਉਣ ਲਈ ਗਠਿਤ ਕੀਤੀ ਗਈ ਹੈ। ਇਸ ਕੁਲੀਸ਼ਨ ਦੀ ਪਲੇਟੀ ਮੀਟਿੰਗ ਲੈਰੀ ਹੋਗਨ ਦੇ ਚੋਣ ਕੈਂਪ ਆਫਿਸ ਐਨੇਪਲਿਸ ਵਿਖੇ ਕੀਤੀ ਗਈ ਹੈ, ਜਿਸ ਵਿਚ ਹਿੰਦੂ, ਸਿਖ, ਮੁਸਲਿਮ ਤੇ ਕ੍ਰਿਸਚਨ ਕਮਿਊਨਿਟੀ ਦੇ ਨੁਮਾਇੰਦਿਆਂ ਨੇ ਹਿਸਾ ਲਿਆ। ਜਿਥੇ ਚੋਣ ਮੁਹਿੰਮ ਦੇ ਡਾਇਰੈਕਟਰ ਨੇ ਚੋਣ ਦੇ ਸਾਰੇ ਪਹਿਲੂਆਂ ਬਾਰੇ ਜਾਣਕਾਰੀ ਦਿਤੀ ਅਤੇ ਵਖ-ਵਖ ਕਮਿਊਨਿਟੀ ਦੇ ਨੁਮਾਇੰਦਿਆਂ ਕੋਲੋਂ ਚੋਣ ਮੁਹਿੰਮ ਸਬੰਧੀ ਸੁਝਾਅ ਲਏ। ਮੁਸਲਿਮ ਕਮਿਊਨਿਟੀ ਦੇ ਡਾ. ਰਿਜਵੀ ਨੇ ਕਿਹਾ ਕਿ ਇੰਮੀਗ੍ਰੇਸ਼ਨ ਭਾਵੇਂ ਫੈਡਰਲ ਦੇ ਅੰਡਰ ਹੈ, ਪਰ ਲੋਕਾਂ ਨੂੰ ਜਾਗਰੂਕ ਕਰਨ ਲਈ ਖਾਸ ਕਰਕੇ ਮੁਸਲਿਮ ਕਮਿਊਨਿਟੀ ਨੂੰ ਅਵਗਤ ਕਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਦਰਵਾਜੇ ਤੋਂ ਦਰਵਾਜ਼ੇ ਤਕ ਜਾਣ ਲਈ ਨੌਜਵਾਨਾਂ ਦੀ ਟੀਮ ਹਰੇਕ ਰਿਹਾਇਸ਼ੀ ਏਰੀਏ ਵਿਚ ਗਠਿਤ ਕਰਕੇ ਭੇਜਣੀ ਚਾਹੀਦੀ ਹੈ। ਡਾ. ਸੁਰਿੰਦਰ ਗਿਲ ਨੇ ਕਿਹਾ ਕਿ ਗਵਰਨਰ ਹਾਊਸ ਵਿਚ ਵਿਸਾਖੀ ਮਨਾਉਣਾ ਅਤੀ ਜਰੂਰੀ ਹੈ ਤਾਂ ਜੋ ਸਿਖ ਕਮਿਊਨਿਟੀ ਦਾ ਅਹਿਮ ਤਿਉਹਾਰ ਜੋ ਸਿਖਾਂ ਲਈ ਖਾਸ ਹੈ। ਇਸੇ ਤਰ੍ਹਾਂ ਗਵਰਨਰ ਨੂੰ ਸਿਖਾਂ ਦੀਆਂ ਧਾਰਮਿਕ ਥਾਵਾਂ ਤੇ ਜਾਣਾ ਚਾਹੀਦਾ ਹੈ। ਤੀਜਾ ਸਿਖ ਦਰਤਾਰਧਾਰੀ ਚਿਹਰੇ ਨੂੰ ਗਵਰਨਰ ਹਾਊਸ ਵਿਚ ਥਾਂ ਦੇਣੀ ਸਮੇਂ ਦੀ ਲੋੜ ਹੈ।ਕ੍ਰਿਸਚਨ ਕਮਿਊਨਿਟੀ ਦੇ ਨੁਮਾਇੰਦੇ ਨੇ ਕਿਹਾ ਕਿ ਟੈਕਨੀਕਲ ਸਿਖਿਆ ਦੇ ਨਾਲ-ਨਾਲ ਜਨਰਲ ਸਿਖਿਆ ਤੇ ਜੋਰ ਦੇਣਾ ਸਮੇਂ ਦੀ ਲੋੜ ਹੈ। ਸਮੇਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ। ਸਮੁਚੇ ਤੌਰ ਤੇ ਆਉਣ ਵਾਲੇ ਸਮੇਂ ਵਿਚ ਲੈਰੀ ਹੋਗਨ ਦੀ ਚੋਣ ਮੁਹਿੰਮ ਨੂੰ ਹੋਰ ਸਿਖਰਾਂ ਤੇ ਲਿਜਾਣ ਲਈ ਇਹ ਮੈਰੀਲੈਂਡ ਕੁਲੀਸ਼ਨ ਹਰ ਪੈਂਤੜੇ ਨੂੰ ਅੰਜਾਮ ਦੇਵੇਗਾ, ਤਾਂ ਜੋ ਲੈਰੀ ਹੋਗਨ ਭਾਰੀ ਬਹੁਮਤ ਨਾਲ ਜਿਤ ਕੇ ਮੈਰੀਲੈਂਡ ਗਵਰਨਰ ਦੀ ਦੂਜੀ ਟਰਮ ਵਿਚ ਹਾਜ਼ਰ ਹੋ ਸਕਣ।


