ਸ਼੍ਰੀਲੰਕਾ ਵਿੱਚ ਫਿਰਕੂ ਹਿੰਸਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਪਾਬੰਦੀ

ਕੋਲੰਬੋ – ਸ਼੍ਰੀਲੰਕਾ ਨੇ ਅੱਜ ਸੋਸ਼ਲ ਮੀਡੀਆ ਨੈਟਵਰਕ ਅਤੇ ਮੈਸੇਜਿੰਗ ਐਪ ਜਿਸ ਵਿਚ ਵਟਸਐਪ ਵੀ ਸ਼ਾਮਲ ਹੈ ਤੇ ਅਸਥਾਈ ਰੂਪ ਨਾਲ ਪਾਬੰਦੀ ਲਗਾ ਦਿੱਤੀ ਹੈ| ਈਸਟਰ ਬੰਬ ਧਮਾਕਿਆਂ ਦੇ ਬਾਅਦ ਇੱਥੇ ਮਸਜਿਦਾਂ ਅਤੇ ਮੁਸਲਮਾਨਾਂ ਵੱਲੋਂ ਚਲਾਈਆਂ ਜਾ ਰਹੀਆਂ ਦੁਕਾਨਾਂ ਆਦਿ ਤੇ ਹਮਲੇ ਹੋਏ| ਦੇਸ਼ ਵਿਚ ਹੋਰ ਫਿਰਕੂ ਹਿੰਸਾ ਨਾ ਫੈਲੇ ਇਸ ਗੱਲ ਦਾ ਧਿਆਨ ਰੱਖਦਿਆਂ ਸੋਸ਼ਲ ਮੀਡੀਆ ਤੇ ਪਾਬੰਦੀ ਲਗਾਈ ਗਈ ਹੈ| ਫੇਸਬੁੱਕ ਤੇ ਸ਼ੁਰੂ ਹੋਏ ਝਗੜੇ ਕਾਰਨ ਇਕ ਵਿਅਕਤੀ ਨਾਲ ਕੁੱਟਮਾਰ ਕੀਤੀ ਗਈ, ਦਰਜਨਾਂ ਲੋਕਾਂ ਨੇ ਮਸਜਿਦਾਂ ਅਤੇ ਮੁਸਲਮਾਨਾਂ ਵੱਲੋਂ ਚਲਾਏ ਜਾ ਰਹੇ ਸਟੋਰਾਂ ਤੇ ਪੱਥਰਬਾਜ਼ੀ ਕੀਤੀ| ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਵਿਵਾਦ ਦਾ ਕਾਰਨ ਬਣੀ ਫੇਸਬੁੱਕ ਪੋਸਟ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ| ਦੋਸ਼ੀ ਦੀ ਪਛਾਣ 38 ਸਾਲਾ ਅਬਦੁੱਲ ਹਮੀਦ, ਮੁਹੰਮਦ ਹਸਮਰ ਤੇ ਤੌਰ ਤੇ ਹੋਈ ਹੈ| ਇਸ ਪੋਸਟ ਵਿਚ ਦੋਸ਼ੀ ਵਿਅਕਤੀ ਨੇ ਲਿਖਿਆ ਸੀ,”ਇਕ ਦਿਨ ਤੁਸੀਂ ਰੋਵੋਗੇ|” ਲੋਕਾਂ ਦਾ ਕਹਿਣਾ ਹੈ ਕਿ ਇਸੇ ਪੋਸਟ ਕਾਰਨ ਹਿੰਸਾ ਭੜਕੀ|

VIA PUNJAB