ਰੋਹਿਤ ਕੋਲ ਗਾਂਗੁਲੀ ਦਾ ਰਿਕਾਰਡ ਤੋੜਨ ਦਾ ਮੌਕਾ

ਨਵੀਂ ਦਿੱਲੀ: ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸਾਹਮਣੇ 30 ਮਈ ਤੋਂ ਸ਼ੁਰੂ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਸੌਰਭ ਗਾਂਗੁਲੀ ਦਾ 20 ਸਾਲ ਪੁਰਾਣਾ ਰਿਕਾਰਡ ਤੋੜਨ ਦਾ ਮੌਕਾ ਹੈ। ਹਾਲਾਂਕਿ ਹਰੇਕ ਚਾਰ ਸਾਲ ਮਗਰੋਂ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਦੋ ਦੂਹਰੇ ਸੈਂਕੜੇ ਲੱਗੇ ਹਨ, ਪਰ ਭਾਰਤ ਵੱਲੋਂ ਸਰਵੋਤਮ ਸਕੋਰ 183 ਦੌੜਾਂ ਹੈ, ਜੋ ਗਾਂਗੁਲੀ ਨੇ 1999 ਵਿੱਚ ਟਾਂਟਨ ਵਿੱਚ ਸ੍ਰੀਲੰਕਾ ਖ਼ਿਲਾਫ਼ ਬਣਾਇਆ ਸੀ। ਇਸ ਮਗਰੋਂ ਵਿਸ਼ਵ ਕੱਪ ਵਿੱਚ ਸਿਰਫ਼ ਦੋ ਮੌਕਿਆਂ ’ਤੇ ਭਾਰਤੀ ਬੱਲੇਬਾਜ਼ਾਂ ਨੇ 150 ਤੋਂ ਵੱਧ ਸਕੋਰ ਬਣਾਇਆ ਹੈ। ਵੀਰੇਂਦਰ ਸਹਿਵਾਗ ਕੋਲ 2011 ਵਿੱਚ ਬੰਗਲਾਦੇਸ਼ ਖ਼ਿਲਾਫ਼ ਢਾਕਾ ਵਿੱਚ ਗਾਂਗੁਲੀ ਦਾ ਰਿਕਾਰਡ ਤੋੜਨ ਦਾ ਮੌਕਾ ਸੀ, ਪਰ ਉਹ ਕਪਿਲ ਦੇਵ ਦੀ 1983 ਵਿੱਚ ਖੇਡੀ ਗਈ ਇਤਿਹਾਸਕ ਨਾਬਾਦ 175 ਦੌੜਾਂ ਦੀ ਬਰਾਬਰੀ ਕਰਕੇ ਆਊਟ ਹੋ ਗਿਆ। ਸਚਿਨ ਤੇਂਦੁਲਕਰ ਨੇ 2003 ਵਿੱਚ ਨਾਮੀਬੀਆ ਖ਼ਿਲਾਫ਼ ਪੀਟਰਮੈਰਿਟਜ਼ਬਰਗ ਵਿੱਚ 152 ਦੌੜਾਂ ਬਣਾਈਆਂ ਸਨ। ਹੁਣ ਇਸ ਆਲਮੀ ਟੂਰਨਾਮੈਂਟ ਵਿੱਚ ਰੋਹਿਤ ਸ਼ਰਮਾ ਤੋਂ ਉਸ ਰਿਕਾਰਡ ਨੂੰ ਤੋੜਨ ਦੀ ਉਮੀਦ ਹੈ। ਰੋਹਿਤ ਇੱਕ ਰੋਜ਼ਾ ਵਿੱਚ ਰਿਕਾਰਡ ਸੱਤ ਵਾਰ 150 ਜਾਂ ਇਸ ਤੋਂ ਵੱਧ ਦਾ ਸਕੋਰ ਬਣਾ ਚੁੱਕਿਆ ਹ

VIA PUNJAB