- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਣੀ ਨੂੰ ਕੋਰੀਆ ਤੋਂ ਸਖ਼ਤ ਟੱਕਰ ਮਿਲਣ ਦੀ ਸੰਭਾਵਨਾ
ਬੰਗਲੌਰ – ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਸੋਮਵਾਰ ਤੋਂ ਜਿਨਚੁਨ ਵਿੱਚ ਮੇਜ਼ਬਾਨ ਕੋਰੀਆ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਵਿੱਚ ਸਖ਼ਤ ਮੁਕਾਬਲੇ ਦੀ ਉਮੀਦ ਹੈ। ਰਾਣੀ ਮੋਢੇ ਦੀ ਸੱਟ ਕਾਰਨ ਮਲੇਸ਼ੀਆ ਲੜੀ ਵਿੱਚ ਨਹੀਂ ਖੇਡ ਸਕੀ ਸੀ। ਡਰੈਗ ਫਲਿੱਕਰ ਗੁਰਜੀਤ ਕੌਰ ਵੀ ਸੱਟ ਲੱਗਣ ਕਾਰਨ ਇਸ ਵਿੱਚ ਹਿੱਸਾ ਨਹੀਂ ਲੈ ਸਕੀ ਸੀ। ਟੀਮ ਅੱਜ ਸਵੇਰੇ ਕੋਰੀਆ ਲਈ ਰਵਾਨਾ ਹੋ ਗਈ ਅਤੇ ਰਾਣੀ ਨੇ ਕਿਹਾ ਕਿ ਇਹ ਹੀਰੋਸ਼ੀਮਾ ਵਿੱਚ ਹੋਣ ਵਾਲੇ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਦੀਆਂ ਤਿਆਰੀਆਂ ਲਈ ਚੰਗਾ ਮੌਕਾ ਹੋਵੇਗਾ। ਇਹ ਟੂਰਨਾਮੈਂਟ 15 ਤੋਂ 23 ਜੂਨ ਤੱਕ ਖੇਡਿਆ ਜਾਵੇਗਾ।ਰਾਣੀ ਨੇ ਕਿਹਾ, ‘‘ਇਹ ਮੇਰੇ ਅਤੇ ਗੁਰਜੀਤ ਲਈ ਅਹਿਮ ਲੜੀ ਹੈ, ਅਸੀਂ ਸਿਹਤਯਾਬ ਹੋਣ ਮਗਰੋਂ ਵਾਪਸੀ ਕੀਤੀ ਹੈ। ਸਖ਼ਤ ਮੁਕਾਬਲੇ ਖੇਡਣ ਕਾਰਨ ਅਸੀਂ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਤੋਂ ਪਹਿਲਾਂ ਲੈਅ ਵਿੱਚ ਪਰਤ ਆਵਾਂਗੀਆਂ।’’ ਟੀਮ ਨੂੰ ਅਪਰੈਲ ਵਿੱਚ ਮਲੇਸ਼ਿਆਈ ਦੌਰੇ ’ਤੇ ਇੱਕ ਵੀ ਹਾਰ ਨਹੀਂ ਮਿਲੀ ਸੀ। ਉਸ ਨੇ ਚਾਰ ਮੈਚ ਜਿੱਤੇ ਅਤੇ ਇੱਕ ਡਰ


