ਅਮਰਨਾਥ ਯਾਤਰਾ ਦੌਰਾਨ ਯਾਤਰਾ ਮਾਰਗ ਤੇ ਸ਼ਰਧਾਲੂਆਂ ਨੂੰ ਮਿਲੇਗੀ 3ਜੀ ਦੀ ਸਹੂਲਤ

ਜੰਮੂ/ਸ਼੍ਰੀਨਗਰ –  ਇਕ ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਅਮਰਨਾਥ ਯਾਤਰਾ ਵਿੱਚ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਪੂਰੇ ਮਾਰਗ ਵਿੱਚ ਇੰਟਰਨੈਟ ਦੀ 3ਜੀ ਸਪੀਡ ਦੀ ਸਹੂਲਤ ਪ੍ਰਾਪਤ ਹੋਵੇਗੀ| ਰਾਜਪਾਲ ਸੱਤਿਆਪਾਲ ਦੇ ਨਿਰਦੇਸ਼ਾਂ ਤੇ ਸ਼੍ਰੀ ਅਮਰਨਾਥਜੀ ਸ਼ਰਾਇਣ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਉਮੰਗ ਨਰੂਲਾ ਨੇ ਯਾਤਰਾ 2019 ਲਈ ਦੂਰਸੰਚਾਰ ਸੰਪਰਕ ਯਕੀਨੀ ਕਰਨ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਬੈਠਕ ਕੀਤੀ| ਸ਼ਰਾਇਣ ਬੋਰਡ ਦੇ ਅਧਿਕਾਰੀ ਨੇ ਭਾਰਤ ਸੰਚਾਰ ਨਿਗਮ ਲਿਮਟਿਡ ਤੋਂ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਕਿ 20 ਜੂਨ 2019 ਤੱਕ ਦੂਰਸੰਚਾਰ ਕਨੈਕਟੀਵਿਟੀ ਦੀਆਂ ਸਾਰੀਆਂ ਸਹੂਲਤਾਂ ਪੂਰੀਆਂ ਕਰ ਲਈਆਂ ਜਾਣ|ਬੀ. ਐਸ. ਐਨ. ਐਲ. ਨੇ ਸੂਚਿਤ ਕੀਤਾ ਕਿ ਯਾਤਰਾ ਲਈ ਉਨ੍ਹਾਂ ਕੋਲ ਉਪਲੱਬਧ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਸਾਰੇ ਕੈਂਪ ਮਾਰਗਾਂ ਤੋਂ ਲੈ ਕੇ ਪਵਿੱਤਰ ਗੁਫਾ ਤੱਕ 3ਜੀ/ਹਾਈ ਸਪੀਡ ਪੈਕੇਟ ਐਕਸੈਸ (ਐਚ) ਸੇਵਾ ਨੂੰ ਯਕੀਨੀ ਕੀਤਾ ਜਾਵੇਗਾ| ਇਸ ਦੌਰਾਨ ਦੱਸਿਆ ਗਿਆ ਕਿ ਜੰਮੂ-ਕਸ਼ਮੀਰ ਦੇ ਪ੍ਰਵੇਸ਼ ਦਵਾਰ ਨਗਰ ਜੰਮੂ ਬੇਸ ਕੈਂਪ, ਬਾਲਟਾਲ, ਚੰਦਨਵਾੜੀ, ਕੱਚੀ ਛਾਉਣੀ ਕਸਟਰ ਕੇਅਰ ਸਰਵਿਸ ਸੈਂਚਰ ਜੰਮੂ ਅਤੇ ਤ੍ਰਿਕੁਟਾ ਨਗਰ ਕਸਟਮਰ ਸਰਵਿਸ ਸੈਂਟਰ ਵਿੱਚ ਪ੍ਰੀ-ਲੋਡਿਡ ਸਿਮ ਕਾਰਡ ਉਪਲੱਬਧ ਕਰਵਾਏ ਜਾਣਗੇ|

VIA PUNJAB