- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਸ਼ਵ ਕੱਪ: ਪਾਕਿਸਤਾਨ ਦੀ ਹਾਰ ਨਾਲ ਸ਼ੁਰੂਆਤ
ਨਾਟਿੰਘਮ – ਤੇਜ਼ ਗੇਂਦਬਾਜ਼ ਓਸ਼ੇਨ ਥੌਮਸ ਦੇ ਕਮਾਲ ਅਤੇ ਕ੍ਰਿਸ ਗੇਲ ਦੇ ਅਰਧ-ਸੈਂਕੜੇ ਦੀ ਬਦੌਲਤ ਵੈਸਟ ਇੰਡੀਜ਼ ਨੇ ਅੱਜ ਇੱਥੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਤਕੜੀ ਹਾਰ ਦੇ ਕੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਸ਼ਾਨਦਾਰ ਆਗਾਜ਼ ਕੀਤਾ। ਉਸ ਨੇ ਇਹ ਜਿੱਤ 218 ਗੇਂਦਾਂ ਬਾਕੀ ਰਹਿੰਦਿਆਂ ਦਰਜ ਕੀਤੀ। ਪਾਕਿਸਤਾਨ ਦੀਆਂ ਚਾਰ ਵਿਕਟਾਂ ਝਟਕਾਉਣ ਵਾਲੇ ਥੌਮਸ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦੇਣ ਮਗਰੋਂ ਵੈਸਟ ਇੰਡੀਜ਼ ਨੇ ਸ਼ਾਰਟ ਪਿੱਚ ਗੇਂਦਾਂ ਨਾਲ ਕਹਿਰ ਢਾਹਿਆ ਅਤੇ ਪੂਰੀ ਟੀਮ ਨੂੰ ਸਿਰਫ਼ 21.4 ਓਵਰਾਂ ਵਿੱਚ 105 ਦੌੜਾਂ ’ਤੇ ਢੇਰ ਕਰ ਦਿੱਤਾ। ਵੈਸਟ ਇੰਡੀਜ਼ ਨੇ 13.4 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 108 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਗੇਲ ਨੇ 34 ਗੇਂਦਾਂ ’ਤੇ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ, ਜਦਕਿ ਨਿਕੋਲਸ ਪੂਰਨ 19 ਗੇਂਦਾਂ ’ਤੇ 34 ਦੌੜਾਂ ਬਣਾ ਕੇ ਨਾਬਾਦ ਰਿਹਾ। ਪਾਕਿਸਤਾਨ ਦੀ ਇੱਕ ਰੋਜ਼ਾ ਮੈਚਾਂ ਵਿੱਚ ਇਹ ਲਗਾਤਾਰ 11ਵੀਂ ਹਾਰ ਹੈ, ਜੋ ਉਸ ਦਾ ਹੁਣ ਤੱਕ ਦਾ ਸਭ ਤੋਂ ਬੁਰਾ ਪ੍ਰਦਰਸ਼ਨ ਹੈ। ਇਸ ਪੂਰੇ ਮੈਚ ਵਿੱਚ ਸਿਰਫ਼ 212 ਗੇਂਦਾਂ ਸੁੱਟੀਆਂ ਗਈਆਂ।ਪਾਕਿਸਤਾਨ ਦੇ ਸਿਰਫ਼ ਚਾਰ ਬੱਲੇਬਾਜ਼ ਦਹਾਈ ਅੰਕ ਤੱਕ ਪਹੁੰਚ ਸਕੇ। ਉਸ ਦੇ ਆਖ਼ਰੀ ਛੇ ਬੱਲੇਬਾਜ਼ 5.3 ਓਵਰਾਂ ਵਿੱਚ ਪੈਵਿਲੀਅਨ ਪਰਤ ਗਏ। ਪਾਕਿਸਤਾਨ ਦਾ ਇਹ ਵਿਸ਼ਵ ਕੱਪ ਵਿੱਚ ਦੂਜਾ ਘੱਟ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ 1992 ਵਿੱਚ ਇੰਗਲੈਂਡ ਖ਼ਿਲਾਫ਼ ਐਡੀਲੇਡ ਵਿੱਚ ਉਸ ਦੀ ਟੀਮ 74 ਦੌੜਾਂ ’ਤੇ ਆਊਟ ਹੋ ਗਈ ਸੀ। ਵੈਸਟ ਇੰਡੀਜ਼ ਵੱਲੋਂ ਸਾਰੀਆਂ ਵਿਕਟਾਂ ਤੇਜ਼ ਗੇਂਦਬਾਜ਼ਾਂ ਨੇ ਲਈਆਂ। ਥੌਮਸ ਨੇ 27 ਦੌੜਾਂ ਦੇ ਕੇ ਚਾਰ ਅਤੇ ਕਪਤਾਨ ਜੇਸਨ ਹੋਲਡਰ ਨੇ 42 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ। ਹਰਫ਼ਨਮੌਲਾ ਆਂਦਰੇ ਰੱਸਲ ਨੇ ਤਿੰਨ ਓਵਰਾਂ ਵਿੱਚ ਚਾਰ ਦੌੜਾਂ ਦੇ ਕੇ ਦੋ, ਜਦੋਂਕਿ ਸ਼ੈਲਡਨ ਕੋਟਰੇਲ ਨੇ 18 ਦੌੜਾਂ ਦੇ ਕੇ ਇੱਕ ਵਿਕਟ ਲਈ। ਵਿਕਟਕੀਪਰ ਸ਼ਾਈ ਹੋਪ ਨੇ ਚਾਰ ਕੈਚ ਲਏ।ਬਾਅਦ ਵਿੱਚ ਬੱਲੇਬਾਜ਼ੀ ਲਈ ਉਤਰੇ ਹੋਪ (11 ਦੌੜਾਂ) ਦੀ ਵਿਕਟ ਮੁਹੰਮਦ ਅਮੀਰ ਨੇ ਲਈ। ਪਾਕਿਸਤਾਨ ਵੱਲੋਂ ਸਿਰਫ਼ ਆਮਿਰ ਵਿਕਟਾਂ (26 ਦੌੜਾਂ ਦੇ ਤਿੰਨ ਵਿਕਟਾਂ) ਲੈਣ ਵਿੱਚ ਕਾਮਯਾਬ ਰਿਹਾ। ਉਸ ਨੇ ਬਾਅਦ ਵਿੱਚ ਡੈਰੇਨ ਬਰਾਵੋ (ਸਿਫ਼ਰ) ਨੂੰ ਵੀ ਪੈਵਿਲੀਅਨ ਭੇਜਿਆ। ਗੇਲ ਨੇ ਆਪਣੇ ਸਦਾਬਹਾਰ ਅੰਦਾਜ਼ ਵਿੱਚ ਬੱਲੇਬਾਜ਼ੀ ਕੀਤੀ। ਗੇਲ ਨੇ ਸ਼ੁਰੂ ਤੋਂ ਹਸਨ ਅਲੀ ਨੂੰ ਨਿਸ਼ਾਨੇ ’ਤੇ ਰੱਖਿਆ। ਉਸ ਨੇ ਆਮਿਰ ਦੀ ਗੇਂਦ ’ਤੇ ਕੈਚ ਦੇਣ ਤੋਂ ਪਹਿਲਾਂ ਆਪਣਾ 52ਵਾਂ ਇੱਕ ਰੋਜ਼ਾ ਅਰਧ-ਸੈਂਕੜਾ ਪੂਰਾ ਕੀਤਾ। ਇਸ ਮਗਰੋਂ ਪੂਰਨ ਨੇ ਪੂਰੀ ਜ਼ਿੰਮੇਵਾਰੀ ਨਾਲ ਪਾਰੀ ਨੂੰ ਸੰਭਾਲਿਆ ਅਤੇ ਜਿੱਤ ਤੱਕ ਲੈ ਕੇ ਗਿਆ।


