ਮੁਹੰਮਦ ਸ਼ੰਮੀ ਦੇ ਨਾਂ 2019 ਕ੍ਰਿਕਟ ਵਿਸ਼ਵ ਕੱਪ ਦੀ ਪਹਿਲੀ ਹੈਟ੍ਰਿਕ

ਅਫਗਾਨਿਸਤਾਨ ਵਿਰੁੱਧ ਖੇਡੇ ਗਏ ਮੈਚ ਦੇ ਦੌਰਾਨ ਭਾਰਤੀ ਤੇਜ਼ ਗੇਂਦਬਾਜ਼ ਮਹੁੰਮਦ ਸ਼ੰਮੀ ਨੇ ਵਿਸ਼ਵ ਕੱਪ ‘ਚ ਪਹਿਲੀ ਹੈਟ੍ਰਿਕ ਲਗਾਉਣ ਦਾ ਕਾਰਨਾਮਾ ਕਰ ਦਿਖਾਇਆ। ਅਫਗਾਨਿਸਤਾਨ ਨੂੰ ਜਦੋਂ ਆਖਰੀ ਓਵਰ ‘ਚ 16 ਦੌੜਾਂ ਚਾਹੀਦੀਆਂ ਸਨ ਤਾਂ ਸ਼ੰਮੀ ਨੇ ਆਪਣਾ ਜਾਦੂ ਦਿਖਾਇਆ ਤੇ ਪਹਿਲਾਂ ਮੁਹੰਮਦ ਨਬੀ, ਫਿਰ ਆਫਤਾਬ ਆਲਮ ਤੇ ਮੁਜੀਬ ਨੂੰ ਆਊਟ ਕਰਕੇ ਹੈਟ੍ਰਿਕ ਪੂਰੀ ਕੀਤੀ। ਉਹ ਭਾਰਤ ਵਲੋਂ ਵਿਸ਼ਵ ਕੱਪ ‘ਚ ਹੈਟ੍ਰਿਕ ਲਗਾਉਣ ਵਾਲੇ ਦੂਜੇ ਗੇਂਦਬਾਜ਼ ਹਨ। ਇਸ ਤੋਂ ਪਹਿਲਾਂ ਭਾਰਤ ਵਲੋਂ ਚੇਤਨ ਸ਼ਰਮਾ ਨੇ ਇਹ ਰਿਕਾਰਡ ਬਣਾਇਆ ਸੀ।

VIA PUNJAB