ਸੌਰਭ ਗਾਂਗੁਲੀ ਨੇ ਕੀਤਾ ਧੋਨੀ ਦਾ ਸਮਰਥਨ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਵਿਸ਼ਵ ਕੱਪ ਵਿਚ ਹੌਲੀ ਬੱਲੇਬਾਜ਼ੀ ਲਈ ਆਲੋਚਨਾ ਝੱਲ ਰਹੇ ਮਹਿੰਦਰ ਸਿੰਘ ਧੋਨੀ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਵਿਕਟਕੀਪਰ ਬੱਲੇਬਾਜ਼ ਕੋਲ ਸਫਲ ਹੋਣ ਲਈ ਤਜਰਬਾ ਅਤੇ ਸਮਰਥਾ ਦੋਵੇਂ ਹਨ। ਗਾਂਗੁਲੀ ਨੇ ਕਿਹਾ, ”ਅਜਿਹਾ ਕਦੇ-ਕਦਾਈਂ ਹੁੰਦਾ ਹੈ ਅਤੇ ਮੈਂ ਇਸ ਤੋਂ ਵੱਧ ਚਿੰਤਤ ਨਹੀਂ ਹਾਂ। ਹਾਂ, ਧੋਨੀ ਪਹਿਲਾਂ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰ ਚੁੱਕਾ ਹੈ। ਪਿਛਲੇ ਸਾਲ ਵੀ ਜਦੋਂ ਉਹ ਇੰਗਲੈਂਡ ਆਇਆ ਸੀ ਤਾਂ ਸਪਿਨ ਵਿਰੁੱਧ ਸੰਘਰਸ਼ ਕਰ ਰਿਹਾ ਸੀ।”ਸਾਬਕਾ ਕਪਤਾਨ ਨੇ ਕਿਹਾ, ”ਧੋਨੀ ਨੂੰ ਅਜਿਹੇ ਬੱਲੇਬਾਜ਼ ਦਾ ਸਾਥ ਚਾਹੀਦਾ ਹੈ, ਜਿਹੜਾ ਉਸਦੇ ਨਾਲ ਤੇਜ਼ੀ ਨਾਲ ਬੱਲੇਬਾਜ਼ੀ ਕਰ ਸਕੇ। ਬੱਲੇਬਾਜ਼ੀ ਕ੍ਰਮ ਵਿਚ ਤੀਜੇ ਸਥਾਨ ‘ਤੇ ਵਿਰਾਟ, ਚੌਥੇ ‘ਤੇ ਰਾਹੁਲ ਤੇ ਪੰਜਵੇਂ ਸਥਾਨ ‘ਤੇ ਉਹ ਹੁੰਦਾ ਹੈ ਤਾਂ ਪੰਡਯਾ ਵਰਗੇ ਬੱਲੇਬਾਜ਼ਾਂ ਲਈ ਸਥਿਤੀ ਆਸਾਨ ਹੋ ਜਾਂਦੀ ਹੈ ਕਿਉਂਕਿ ਉਹ ਵੱਡੇ ਸ਼ਾਟ ਲਗਾਉਂਦਾ ਰਹਿੰਦਾ ਹੈ।”

VIA PUNJAB