ਹਰਿਆਣਾ ਦੇ ਖਜਾਨਾ ਮੰਤਰੀ ਨੇ ਵੱਖ-ਵੱਖ ਵਿਭਾਗਾਂ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਦੇ ਆਨ-ਲਾਈਨ ਪੋਟਰਲ ਦੀ ਸ਼ੁਰੂਆਤ ਕੀਤੀ

ਚੰਡੀਗੜ੍ਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਇੰਡਿਆ ਵਿਜਨ ਨੂੰ ਅੱਗੇ ਵੱਧਾਉਂਦੇ ਹੋਏ ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਵਧੀਆ ਪਾਰਦਰਸ਼ੀ ਮਾਲੀ ਪ੍ਰਬੰਧਨ ਦੇ ਵਾਅਦੇ ਅਨੁਸਾਰ ਖਜਾਨਾ ਵਿਭਾਗ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਦੇ ਆਨ-ਲਾਈਨ ਪੋਟਰਲ ਦੀ ਸ਼ੁਰੂਆਤ ਕੀਤੀ ਹੈ׀ ਅੱਜ ਇੱਥੇ ਹਰਿਆਣਾ ਨਿਵਾਸ ਵਿਚ ਆਨ-ਲਾਈਨ ਪੋਟਰਲ ਦੀ ਸ਼ੁਰੂਆਤ ਕਰਨ ਤੋਂ ਬਾਅਦ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਖਜਾਨਾ ਮੰਤਰੀ ਨੇ ਦਸਿਆ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਇਹ ਅਨੋਖੀ ਪਹਿਲ ਕੀਤੀ ਹੈ׀ ਖਜਾਨਾ ਮੰਤਰੀ ਨੇ ਸਿਹਤ ਵਿਭਾਗ ਨੂੰ ਕੌਮੀ ਸਿਹਤ ਮਿਸ਼ਨ ਦੇ ਤਹਿਤ 84.58 ਕਰੋੜ ਰੁਪਏ ਦੀ ਆਨ ਲਾਈਨ ਟ੍ਰਾਂਜਕਸ਼ਨ ਕਰਕੇ ਇਸ ਦੀ ਸ਼ੁਰੂਆਤ ਕੀਤਾ ਅਤੇ ਇਸ ਟਰਾਂਜਕਸ਼ਨ ਦੀ ਕਾਪੀ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਰ.ਆਰ.ਜੋਵਲ ਤੇ ਮਿਸ਼ਨ ਡਾਇਰੈਕਟਰ ਸ੍ਰੀਮਤੀ ਅਮਨੀਤ ਪੀ.ਕੁਮਾਰ ਨੂੰ ਸੌਂਪੀ׀ ਕੈਪਟਨ ਅਭਿਮਨਿਊ ਨੇ ਦਸਿਆ ਕਿ ਹਰਿਆਣਾ ਦੇ ਵਧੀਆ ਮਾਲੀ ਪ੍ਰਬੰਧਨ ਦੀ ਸ਼ਲਾਘਾ ਕੇਂਦਰੀ ਖਜਾਨਾ ਮੰਤਰੀ ਅਰੁਣ ਜੇਟਲੀ ਪਹਿਲਾ ਹੀ ਕਰ ਚੁੱਕੇ ਹਨ ਅਤੇ ਅੱਜ ਹਰਿਆਣਾ ਨੇ ਇਸ ਕੜੀ ਵਿਚ ਇਕ ਨਵਾਂ ਅਧਿਆਏ ਜੋੜ ਦਿੱਤਾ ਹੈ׀ ਉਨ੍ਹਾਂ ਦਸਿਆ ਕਿ ਬਜਟ ਲੈਣ-ਦੇਣ ਦੇ ਆਨ-ਲਾਈਨ ਟਰਾਂਜਕਸ਼ਨ ਨਾਲ ਜਿੱਥੇ ਇਕ ਪਾਸੇ ਪਾਰਦਰਸ਼ਤਾ ਵੱਧੇਗੀ ਉੱਥੇ ਦੂਜੇ ਪਾਸੇ ਡਰਾਇੰਗ ਐਂਡ ਡਿਸਬਰਸਿੰਗ ਅਧਿਕਾਰੀਆਂ, ਖਜਾਨਾ ਅਧਿਕਾਰੀਆਂ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕਾਰਜਕੁਸ਼ਲਤਾ ਵੀ ਵੱਧੇਗੀ׀ ਉਨ੍ਹਾਂ ਦਸਿਆ ਕਿ ਭਵਿੱਖ ਵਿਚ ਸਾਰੇ ਵਿਭਾਗਾਂ ਨੂੰ ਆਪਣੇ ਲੈਣ ਦੇਣ ਦਾ ਸਿਰਫ ਇਕ ਬੈਂਕ ਖਾਤਾ ਰੱਖਣਾ ਹੋਵੇਗਾ׀ ਖਜਾਨਾ ਮੰਤਰੀ ਨੇ ਯਾਦ ਕਰਵਾਇਆ ਕਿ ਮਾਲੀ ਵਰ੍ਹੇ 2018-19 ਦੇ ਬਜਟ ਭਾਸ਼ਣ ਵਿਚ ਵੀ ਉਨ੍ਹਾਂ ਨੇ ਇਸ ਗੱਲ ਦਾ ਵਰਣਨ ਕੀਤਾ ਸੀ ਕਿ ਸਾਰੇ ਵਿਭਾਗਾਂ ਨੂੰ ਸਰਕਾਰੀ ਫੰਡ ਆਪਣੇ ਇਕ ਹੀ ਖਾਤੇ ਵਿਚ ਰੱਖਣੀ ਲਾਜਿਮੀ ਹੋਵੇਗੀ׀ ਜੇਕਰ ਕੋਈ ਵਿਭਾਗ ਇਕ ਤੋਂ ਵੱਧ ਬੈਂਕ ਖਾਤੇ ਖੋਲ੍ਹਣਾ ਚਾਹੁੰਦਾ ਹੈ ਤਾਂ ਇਸ ਦੇ ਮੰਤਵ ਤੇ ਰਸਮੀ ਕਾਰਵਾਈ ਦੀ ਵੇਰਵੇ ਸਹਿਤ ਜਾਣਕਾਰੀ ਦੇ ਕੇ ਖਜਾਨਾ ਵਿਭਾਗ ਤੋਂ ਇਜਾਜਤ ਲੈਣੀ ਹੋਵੇਗੀ׀ ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸਮਾਰਟ ਸਿਟੀ ਫੰਡ ਦੇ ਲੈਣ ਦੇਣ ਲਈ ਵੱਖ ਤੋਂ ਬੈਂਕ ਖਾਤਾ ਖੋਲ੍ਹਣ ਦੇ ਆਦੇਸ਼ ਦਿੱਤੇ ਹਨ׀ ਉਨ੍ਹਾਂ ਦਸਿਆ ਕਿ ਖਜਾਨਾ ਵਿਭਾਗ ਨੇ ਵੱਖ-ਵੱਖ ਵਿਭਾਗਾਂ, ਬੋਰਡਾਂ, ਨਿਗਮਾਂ ਅਤੇ ਆਜਾਦ ਨਿਗਮਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਇੱਕਠੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ׀ ਸਾਰੇ ਡਰਾਇੰਗ ਐਂਡ ਡਿਸਬਰਸਿੰਗ ਅਧਿਕਾਰੀਆ ਨੂੰ (ਡੀ.ਡੀ.ਓ.) ਨੂੰ ਨਿਰਧਾਰਿਤ ਪ੍ਰੋਫੋਰਮੇ ਵਿਚ ਇਹ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ ਹਨ׀ ਇਸ ਤੋਂ ਇਲਾਵਾ, ਸਾਰੇ ਖਜਾਨਾ ਅਧਿਕਾਰੀਆਂ ਨੂੰ ਵੀ ਨਿੱਜੀ ਤੌਰ ’ਤੇ ਡੀ.ਡੀ.ਓ. ਤੋਂ ਇਹ ਜਾਣਕਾਰੀ ਨੂੰ ਇਕੱਠੀ ਕਰਨ ਨੂੰ ਕਿਹਾ ਹੈ׀ ਇਸ ਕੰਮ ਵਿਚ ਲੋਕਲ ਲੇਖਾ ਪ੍ਰੀਖਿਆ ਵਿਭਾਗ ਦਾ ਵੀ ਸਹਿਯੋਗ ਲਿਆ ਜਾ ਜਾ ਰਿਹਾ ਹੈ׀ ਉਨ੍ਹਾਂ ਦਸਿਆ ਕਿ ਹੁਣ ਤਕ 257 ਇਕਾਈਆਂ ਦੇ ਬੈਂਕ ਖਾਤਿਆਂ ਵਿਚ ਕਰੀਬ 7530 ਕਰੋੜ ਰੁਪਏ ਦੀ ਰਕਮ ਦੀ ਜਾਣਕਾਰੀ ਖਜਾਨਾ ਵਿਭਾਗ ਨੂੰ ਮਿਲੀ ਹੈ׀ ਖਜਾਨਾ ਮੰਤਰੀ ਦਸਿਆ ਕਿ ਇਸ ਪੈਸੇ ਦੀ ਸਹੀ ਵਰਤੋਂ ਯਕੀਨੀ ਕਰਨ ਦੇ ਮੱਦੇਨਜ਼ਰ ਹਰਿਆਣਾ ਰਾਜ ਮਾਲੀ ਸੇਵਾ ਲਿਮਟਿਡ ਨਾਂਅ ਨਾਲ ਇਕ ਗੈਰ-ਬੈਕਿੰਗ ਮਾਲੀ ਕੰਪਨੀ ਦੀ ਸਥਾਪਨਾ ਕੀਤੀ ਜਾ ਰਹੀ ਹੈ׀ ਉਨ੍ਹਾਂ ਦਸਿਆ ਕਿ ਰਾਜ ਦੇ 9300 ਡਰਾਇੰਗ ਐਂਡ ਡਿਸਬਰਸਿੰਗ ਅਧਿਕਾਰੀਆਂ, 105 ਖਜਾਨਾ ਤੇ ਸਹਾਇਕ ਖਜਾਨਾ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਅਤੇ ਅੱਜ ਤੋਂ ਵੱਖ-ਵੱਖ ਵਿਭਾਗਾਂ, ਬੋਰਡਾਂ ਤੇ ਨਿਗਮਾਂ ਦੇ ਲਗਭਗ 50,000 ਬੈਂਕ ਖਾਤੇ ਆਨਲਾਈਨ ਹੋ ਜਾਣਗੇ

VIA PUNJAB