- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੀਵੀ ਸਿੰਧੂ ਇੰਡੋਨੇਸ਼ੀਆ ਓਪਨ ਦੇ ਦੂਜੇ ਗੇੜ ’ਚ
ਸੀਨੀਅਰ ਭਾਰਤੀ ਬੈਡਮਿੰਟਨ ਖਿਡਾਰੀਆਂ ਪੀਵੀ ਸਿੰਧੂ ਅਤੇ ਕਿਦੰਬੀ ਸ੍ਰੀਕਾਂਤ ਨੇ ਅੱਜ ਇੱਥੇ ਬੀਡਬਲਯੂਐੱਫ ਵਿਸ਼ਵ ਟੂਰ ਸੁਪਰ 100 ਟੂਰਨਾਮੈਂਟ ਇੰਡੋਨੇਸ਼ੀਆ ਓਪਨ ਦੇ ਪਹਿਲੇ ਗੇੜ ਵਿੱਚ ਪ੍ਰਭਾਵਸ਼ਾਲੀ ਜਿੱਤਾਂ ਦਰਜ ਕੀਤੀਆਂ। ਬੀਡਬਲਯੂਐੱਫ ਦੇ ਰੁਝੇਵੇਂ ਵਾਲੇ ਪ੍ਰੋਗਰਾਮ ਤੋਂ ਇੱਕ ਮਹੀਨੇ ਦੀ ਬਰੇਕ ਮਗਰੋਂ ਉਤਰੇ ਪੀਵੀ ਸਿੰਧੂ ਅਤੇ ਸ੍ਰੀਕਾਂਤ ਨੇ ਕ੍ਰਮਵਾਰ ਮਹਿਲਾ ਅਤੇ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਜਾਪਾਨ ਦੇ ਖਿਡਾਰੀਆਂ ਅਯਾ ਓਹੋਰੀ ਅਤੇ ਕੈਂਤਾ ਨਿਸ਼ੀਮੋਤੋ ਨੂੰ ਸ਼ਿਕਸਤ ਦਿੱਤੀ। ਇਸ ਸੈਸ਼ਨ ਦਾ ਪਹਿਲਾ ਖ਼ਿਤਾਬ ਜਿੱਤਣ ਦੇ ਯਤਨ ਵਿੱਚ ਲੱਗੀ ਪੰਜਵਾਂ ਦਰਜਾ ਪ੍ਰਾਪਤ ਸਿੰਧੂ ਨੇ ਓਹੋਰੀ ਨੂੰ ਸਖ਼ਤ ਮੁਕਾਬਲੇ ਵਿੱਚ 11-21, 21-15, 21-15 ਨਾਲ ਹਰਾਇਆ। ਇਸੇ ਤਰ੍ਹਾਂ ਅੱਠਵਾਂ ਦਰਜਾ ਪ੍ਰਾਪਤ ਸ੍ਰੀਕਾਂਤ ਨੇ ਨਿਸ਼ੀਮੋਤੋ ਨੂੰ ਸਿਰਫ਼ 38 ਮਿੰਟ ਵਿੱਚ 21-14, 21-13 ਨਾਲ ਸ਼ਿਕਸਤ ਦਿੱਤੀ। ਓਹੋਰੀ ਖ਼ਿਲਾਫ਼ ਸਿੰਧੂ ਦੀ ਇਹ ਲਗਾਤਾਰ ਸੱਤਵੀਂ, ਜਦੋਂਕਿ ਸ੍ਰੀਕਾਂਤ ਦੀ ਨਿਸ਼ੀਮੋਤੋ ਖ਼ਿਲਾਫ਼ ਪੰਜਵੀਂ ਜਿੱਤ ਹੈ। ਨਿਸ਼ੀਮੋਤੋ ਨੇ ਛੇ ਮੁਕਾਬਲਿਆਂ ਵਿੱਚ ਸਿਰਫ਼ ਇੱਕ ਵਾਰ ਹੀ ਸ੍ਰੀਕਾਂਤ ਨੂੰ ਹਰਾਇਆ ਹੈ। ਦੁਨੀਆਂ ਦੇ ਪੰਜਵੇਂ ਨੰਬਰ ਦੀ ਖਿਡਾਰਨ ਸਿੰਧੂ ਦੂਜੇ ਗੇੜ ਵਿੱਚ ਡੈੱਨਮਾਰਕ ਦੀ ਮਿਆ ਬਲਿਸ਼ਫੈਲਟ ਅਤੇ ਹਾਂਗਕਾਂਗ ਦੀ ਯਿਪ ਪੂਈ ਯਿਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜੇਗੀ। ਸ੍ਰੀਕਾਂਤ ਦੀ ਟੱਕਰ ਫਰਾਂਸ ਦੇ ਬ੍ਰਾਈਸ ਲੇਵਰਡੇਜ਼ ਜਾਂ ਹਾਂਗਕਾਂਗ ਦੇ ਐਨਜੀ ਕਾ ਲੋਂਗ ਐਂਗਸ ਨਾਲ ਹੋਵੇਗੀ। ਹੋਰ ਭਾਰਤੀਆਂ ਵਿੱਚ ਐੱਚਐੱਸ ਪ੍ਰਣਯ ਅਤੇ ਬੀ ਸਾਈ ਪ੍ਰਣੀਤ ਹਾਰ ਨਾਲ ਪੁਰਸ਼ ਸਿੰਗਲਜ਼ ਤੋਂ ਬਾਹਰ ਹੋ ਗਏ। ਪ੍ਰਣੀਤ ਨੂੰ ਹਾਂਗਕਾਂਗ ਦੇ ਵੌਂਗ ਵਿੰਗ ਕੀ ਵਿੰਸੈਂਟ ਨੇ 15-21, 21-13, 10-21 ਨਾਲ ਹਾਰ ਹਰਾਇਆ। ਪ੍ਰਣਯ ਵੱਲੋਂ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ 71 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਚੀਨ ਦੇ ਸ਼ੀ ਯੂਕੀ ਤੋਂ 21-19, 18-21, 20-22 ਨਾਲ ਹਾਰ ਝੱਲਣੀ ਪਈ।


