ਪਾਕਿ ਰਨਵੇਅ ਤੇ ਫਿਸਲਿਆ ਜਹਾਜ਼, ਵਾਲ-ਵਾਲ ਬਚੇ ਯਾਤਰੀ

ਪਾਕਿਸਤਾਨ ਵਿਚ ਸ਼ਨੀਵਾਰ ਨੂੰ ਵੱਡਾ ਜਹਾਜ਼ ਹਾਦਸਾ ਟਲ ਗਿਆ। ਇੱਥੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਜ਼ ਦਾ ਜਹਾਜ਼ ਗਿਲਗਿਤ ਹਵਾਈ ਅੱਡੇ ‘ਤੇ ਉਤਰਦੇ ਸਮੇਂ ਰਨਵੇਅ ਤੋਂ ਫਿਸਲ ਗਿਆ। ਚੰਗੀ ਗੱਲ ਇਹ ਰਹੀ ਕਿ ਜਹਾਜ਼ ਵਿਚ ਸਵਾਰ 48 ਯਾਤਰੀਆਂ ਵਿਚੋਂ ਕਿਸੇ ਨੂੰ ਸੱਟਾਂ ਨਹੀਂ ਲੱਗੀਆਂ। ਜਹਾਜ਼ ਇਸਲਾਮਾਬਾਦ ਤੋਂ ਗਿਲਗਿਤ ਜਾ ਰਿਹਾ ਸੀ। ਏਅਰਲਾਈਨਜ਼ ਨੇ ਇਕ ਬਿਆਨ ਵਿਚ ਦੱਸਿਆ ਕਿ ਏ.ਟੀ.ਆਰ-42 ਜਹਾਜ਼ ਕੱਚੀ ਜਗ੍ਹਾ ਤੋਂ ਕੁਝ ਪਹਿਲਾਂ ਫਿਸਲਿਆ ਪਰ ਪਾਇਲਟ ਵੱਲੋਂ ਜਹਾਜ਼ ‘ਤੇ ਤੁਰੰਤ ਕੰਟਰੋਲ ਕਰ ਲੈਣ ਕਾਰਨ ਕਿਸੇ ਤਰ੍ਹਾਂ ਦੇ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ।ਪੀ.ਆਈ. ਏ. ਪ੍ਰਮੁੱਖ ਏਅਰ ਅਰਸ਼ਦ ਮਲਿਕ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਜਾਂਚ ਰਿਪੋਰਟ ਆਉਣ ਤੱਕ ਪਾਇਲਟ ਅਤੇ ਸਹਾਇਕ ਪਾਇਲਟ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

VIA PUNJAB