ਉੱਤਰ ਕੋਰੀਆ ਨੇ ਦਾਗੀਆਂ 2 ਮਿਸਾਈਲਾਂ

ਸਿਓਲ – ਉੱਤਰੀ ਕੋਰੀਆ ਨੇ ਅੱਜ ਦੋ ਬੈਲਿਸਟਿਕ ਮਿਜ਼ਾਈਲਾਂ ਤੇ ਕਈ ਅਣਪਛਾਤੇ ਹਥਿਆਰਾਂ ਦਾ ਟੈਸਟ ਕੀਤਾ| ਇਸਦੀ ਜਾਣਕਾਰੀ ਦੱਖਣੀ ਕੋਰੀਆ ਦੇ ਆਰਮੀ ਚੀਫ ਨੇ ਦਿੱਤੀ| ਉਸਨੇ ਦੱਸਿਆ ਕਿ ਦੋਵੇਂ ਮਿਜ਼ਾਈਲਾਂ ਉੱਤਰ ਕੋਰੀਆ ਦੇ ਪੂਰਬ ਤੋਂ ਦਾਗੀਆਂ ਗਈਆਂ ਜੋ ਲਗਪਗ 250 ਕਿਲੋਮੀਟਰ ਦੀ ਦੂਰੀ ਤੇ ਹਨ| ਉਨ੍ਹਾਂ ਕਿਹਾ ਕਿ ਹਥਿਆਰਾਂ ਦੀ ਨਿਰੰਤਰ ਜਾਂਚ ਨਾਲ ਕੋਰੀਆਈ ਪ੍ਰਾਇਦੀਪ ਵਿੱਚ ਤਣਾਅ ਵਧੇਗਾ| ਉਨ੍ਹਾਂ ਉੱਤਰ ਕੋਰੀਆ ਨੂੰ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਦੀ ਅਪੀਲ ਕੀਤੀ| ਦੱਖਣ ਕੋਰੀਆ ਦੇ ਅਨੁਸਾਰ ਤਾਨਾਸ਼ਾਹ ਕਿਮ ਜੌਂਗ ਉਨ ਦੇ ਅਧਿਕਾਰੀਆਂ ਨੇ ਅੱਜ ਕਈ ਅਣਪਛਾਤੇ ਹਥਿਆਰ ਵੀ ਦਾਗੇ| ਉੱਤਰ ਕੋਰੀਆ ਦੇ ਇਸ ਕਦਮ ਨੂੰ ਅਮਰੀਕਾ ਤੇ ਦੱਖਣੀ ਕੋਰੀਆ ਦੇ ਸਾਂਝੇ ਸੈਨਿਕ ਅਭਿਆਸ ਦੀਆਂ ਯੋਜਨਾਵਾਂ ਨੂੰ ਇਕ ਚੇਤਾਵਨੀ ਵਜੋਂ ਵੇਖਿਆ ਜਾ ਰਿਹਾ ਹੈ| ਹਾਲਾਂਕਿ, ਹਥਿਆਰਾਂ ਦੀ ਜਾਂਚ ਦੇ ਬਾਰੇ ਉੱਤਰੀ ਕੋਰੀਆ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ|

VIA PUNJAB