- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੋਹਲੀ ਦੀ ਤਕਨੀਕ ਸਰਵੋਤਮ : ਸਟੀਵ ਵਾ
ਮੈਲਬੋਰਨ – ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਨੇ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਤਕਨੀਕ ਨੂੰ ਦੁਨੀਆ ਦੇ ਮੌਜੂਦਾ ਕ੍ਰਿਕਟਰਾਂ ਵਿੱਚ ਸਰਵਸ੍ਰੇਸ਼ਠ ਕਰਾਰ ਦਿੱਤਾ ਹੈ| ਬ੍ਰਾਇਨ ਲਾਰਾ ਅਤੇ ਵਿਵੀਅਨ ਰਿਚਰਡਸ ਜਿੱਹੇ ਦਿੱਗਜਾਂ ਨਾਲ ਤੁਲਨਾ ਕਰਦੇ ਹੋਏ ਵਾ ਨੇ ਕਿਹਾ ਕਿ ਕੋਹਲੀ ਨੇ ਮਹਾਨ ਬੱਲੇਬਾਜ਼ ਬਣਨ ਦੇ ਸਾਰੇ ਗੁਣ ਦਿਖਾਏ ਹਨ| ਸਟੀਵ ਵਾ ਨੇ ਕਿਹਾ ਕਿ ਉਸ ਦੇ ਕੋਲ ਕਿਤੇ ਵੀ ਚੰਗਾ ਪ੍ਰਦਰਸ਼ਨ ਕਰਨ ਵਾਲੀ ਖੇਡ ਹੈ, ਮੈਨੂੰ ਲਗਦਾ ਹੈ ਕਿ ਵਿਸ਼ਵ ਕ੍ਰਿਕਟ ਵਿੱਚ ਉਨ੍ਹਾਂ ਦੀ ਤਕਨੀਕ ਸਰਵਸ੍ਰੇਸ਼ਠ ਹੈ| ਉਨ੍ਹਾ ਕਿਹਾ, ”ਉਸ ਦੀ ਅਤੇ ਏਬੀ ਡਿਵਿਲੀਅਰਸ ਦੀ ਤਕਨੀਕ ਸਰਵਸ੍ਰੇਸ਼ਠ ਹੈ ਅਤੇ ਏ.ਬੀ. ਡਿਵਿਲੀਅਰਸ ਟੈਸਟ ਕ੍ਰਿਕਟ ਨਹੀਂ ਖੇਡ ਰਿਹਾ ਇਸ ਲਈ ਕੋਹਲੀ ਸਭ ਤੋਂ ਅੱਗੇ ਹਨ| ਸਟੀਵ ਵਾ ਨੇ ਕਿਹਾ ਕਿ ਉਸ ਨੂੰ ਵੱਡੇ ਮੌਕੇ ਪਸੰਦ ਹਨ ਜਿਵੇਂ ਬ੍ਰਾਇਨ ਲਾਰਾ ਅਤੇ ਤੇਂਦੁਲਕਰ, ਰਿਚਰਡਸ ਅਤੇ ਜਾਵੇਦ ਮਿਆਂਦਾਦ ਨੂੰ ਪਸੰਦ ਹੁੰਦੇ ਹਨ| ਉਹ ਵੱਡੇ ਮੌਕੇ ਚਾਹੁੰਦੇ ਹਨ ਅਤੇ ਇਸ ਨਾਲ ਉਨ੍ਹਾਂ ਦਾ ਸਰਵਸ੍ਰੇਸ਼ਠ ਕ੍ਰਿਕਟ ਉਭਰ ਕੇ ਆਉਂਦਾ ਹੈ|


