ਤਾਲਿਬਾਨ ਦਾ ਸਿਆਸੀ ਵਫਦ ਉਜ਼ਬੇਕਿਸਤਾਨ ਦੇ ਅਧਿਕਾਰੀਆਂ ਨੂੰ ਮਿਲਿਆ

ਇਸਲਾਮਾਬਾਦ— ਤਾਲਿਬਾਨ ਦੇ ਸਿਆਸੀ ਮੁਖੀ ਦੀ ਅਗਵਾਈ ‘ਚ ਇਕ ਵਫਦ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਨੂੰ ਮਿਲਣ ਗਿਆ। ਉਜ਼ਬੇਕ ਤੇ ਤਾਲਿਬਾਨ ਅਧਿਕਾਰੀਆਂ ਨੇ ਦੱਸਿਆ ਕਿ ਤਾਲਿਬਾਨ ਦੇ ਸਿਆਸੀ ਮੁਖੀ ਸ਼ੇਰ ਮੁਹੰਮਦ ਅੱਬਾਸ ਸਤਾਨਿਕਜਈ ਨੇ ਇਸ ਚਾਰ ਦਿਨਾਂ ਦੀ ਗੱਲਬਾਤ ‘ਚ ਅੱਤਵਾਦੀਆਂ ਦੀ ਅਗਵਾਈ ਕੀਤੀ। ਇਹ ਗੱਲਬਾਤ ਸ਼ੁੱਕਰਵਾਰ ਨੂੰ ਖਤਮ ਹੋਈ। ਇਸ ਤੋਂ ਇਲਾਵਾ ਅੱਬਾਸ ਨੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰਾਲਾ ਅਬਦੁਲ ਅਜ਼ੀਜ਼ ਕਾਮਿਲੋਵ ਨਾਲ ਬੈਠਕ ਕੀਤੀ। ਤਾਲਿਬਾਨ ਮੁਖੀ ਨੇ ਉਜ਼ਬੇਕਿਸਤਾਨ ਦੇ ਅਫਗਾਨਿਸਤਾਨ ‘ਚ ਵਿਸ਼ੇਸ਼ ਨੁਮਾਇੰਦੇ ਇਸਮਾਤਿੱਲਾ ਇਰਗਾਸ਼ੇਵ ਨਾਲ ਵੀ ਗੱਲਬਾਤ ਕੀਤੀ। ਅਫਗਨਿਸਤਾਨ ‘ਚ ਸ਼ਾਂਤੀ ਲਿਆਉਣ ‘ਚ ਮਦਦ ਲਈ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮਿਰਜਓਯੇਵ ਨੇ ਮਾਰਚ ‘ਚ ਇਸ ਬੈਠਕ ਦੀ ਪੇਸ਼ਕਸ਼ ਕੀਤੀ ਸੀ। ਕਤਰ ‘ਚ ਤਾਲਿਬਾਨ ਦੇ ਸਿਆਸੀ ਦਫਤਰ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਐਸੋਸੀਏਟਿਡ ਪ੍ਰੈੱਸ ਨੂੰ ਸ਼ਨੀਵਾਰ ਨੂੰ ਇਕ ਬਿਆਨ ‘ਚ ਦੱਸਿਆ ਕਿ ਇਸ ਬੈਠਕ ਦੌਰਾਨ ਅਫਗਾਨਿਸਤਾਨ ‘ਚ ਅੰਤਰਰਾਸ਼ਟਰੀ ਫੌਜ ਹਟਾਉਣ ਤੋਂ ਲੈ ਕੇ ਸ਼ਾਂਤੀ ਬਹਾਲੀ ਦੀ ਸੰਭਾਵਨਾਵਾਂ ‘ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਉਜ਼ਬੇਕਿਸਤਾਨ ਵੱਲੋਂ ਵਿੱਤ ਵਿਕਾਸ ਪ੍ਰੋਜੈਕਟ ‘ਤੇ ਵੀ ਚਰਚਾ ਹੋਈ

VIA PUNJAB