ਡੋਨਾਲਡ ਟਰੰਪ ਅਮਰੀਕਾ-ਮੈਕਸੀਕੋ ਸਰਹੱਦ ਤੇ ਬਣ ਰਹੀ ਕੰਧ ਦਾ ਜਾਇਜ਼ਾ

ਵਾਸ਼ਿੰਗਟਨ – ਅਮਰੀਕਾ-ਮੈਕਸੀਕੋ ਸਰਹੱਦ ਤੇ ਬਣ ਰਹੀ ਸਟੀਲ ਦੀ ਕੰਧ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ| 22 ਕਿਲੋਮੀਟਰ ਦੀ ਕੰਧ ਬਣ ਕੇ ਤਿਆਰ ਹੋ ਗਈ ਹੈ, ਜਿਸ ਨੂੰ ਤੋੜਣਾ ਮੁਸ਼ਕਿਲ ਹੈ| ਸੈਨ ਡਿਆਗੋ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ ਤੇ ਬਣ ਰਹੀ ਕੰਧ ਦਾ ਜਾਇਜ਼ਾ ਲਿਆ ਅਤੇ ਉਸ ਤੇ ਆਪਣੇ ਹਸਤਾਖਰ ਵੀ ਕੀਤੇ|ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸੈਨ ਡਿਆਗੋ ਦੇ ਓਟੇ ਮੇਸਾ ਖੇਤਰ ਵਿੱਚ ਇਹ ਦੂਜਾ ਦੌਰਾ ਸੀ| ਇਸ ਤੋਂ ਪਹਿਲਾਂ ਮਾਰਚ 2018 ਵਿੱਚ ਵੀ ਟਰੰਪ ਨੇ ਕੰਧ ਦਾ ਜਾਇਜ਼ਾ ਲਿਆ ਸੀ| ਅਧਿਕਾਰੀਆਂ ਮੁਤਾਬਕ ਅਮਰੀਕੀ ਮੈਕਸੀਕੋ ਸਰਹੱਦ ਤੇ 22.4 ਕਿਲੋਮੀਟਰ ਤੱਕ ਸਟੀਲ ਅਤੇ ਸੀਮੈਂਟ ਨਾਲ ਬਣੀ ਕੰਧ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ ਅਤੇ ਇਸ ਕੰਧ ਨੂੰ ਹੁਣ ਕੋਈ ਵੀ ਤੋੜ ਨਹੀਂ ਸਕਦਾ| ਇਸ ਤੋਂ ਪਹਿਲਾਂ ਇਥੇ ਜਿਸ ਕੰਧ ਦਾ ਨਿਰਮਾਣ ਕੀਤਾ ਗਿਆ ਸੀ ਉਸ ਵਿੱਚ ਕਈ ਵਾਰ ਅੱਗ ਲਾ ਦਿੱਤੀ ਗਈ ਸੀ ਅਤੇ ਉਸ ਨੂੰ ਤਿੱਖੀ ਚੀਜ਼ ਨਾਲ ਵੱਢਿਆ ਜਾ ਸਕਦੀ ਸੀ|ਟਰੰਪ ਨੇ ਆਖਿਆ ਕਿ ਇਸ ਕੰਧ ਨੂੰ ਤਿਆਰ ਕਰਨ ਵਿੱਚ ਅਜਿਹੀ ਸਟੀਲ ਦੀ ਚਾਦਰ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਦੇ ਨੇੜੇ ਸਿਰਫ ਲੋਕ ਖੜ੍ਹੇ ਹੋ ਸਕਦੇ ਹਨ ਪਰ ਅਮਰੀਕਾ ਦਾਖਲ ਨਹੀਂ ਹੋ ਸਕਦੇ| ਟਰੰਪ ਨੇ ਕੰਧ ਦੇ ਬਾਰੇ ਦੱਸਦੇ ਹੋਏ ਕਿਹਾ ਹੈ ਕਿ ਇਸ ਦੇ ਨਿਰਮਾਣ ਤੇ 3 ਹੋਰ ਦੇਸ਼ਾਂ ਨੇ ਵੀ ਅਧਿਆਇ ਕੀਤਾ ਹੈ| ਉਨ੍ਹਾਂ ਆਖਿਆ ਕਿ ਕੰਧ ਗਰਮੀ ਦੀ ਤਪਸ਼ ਨੂੰ ਇਸ ਤਰ੍ਹਾਂ ਖਿੱਚ ਲੈਂਦੀ ਹੈ ਕਿ ਇਸ ਕੰਧ ਤੇ ਆਂਡਾ ਫ੍ਰਾਈ ਕਰ ਸਕਦੇ ਹੋ| ਕੰਧ ਦੇ ਹੇਠਾਂ ਤੋਂ ਕਿਸੇ ਵੀ ਤਰ੍ਹਾਂ ਦੀ ਸੁਰੰਗ ਤੋਂ ਬਚਣ ਲਈ ਜ਼ਮੀਨ ਦੇ ਕਾਫੀ ਅੰਦਰ ਤੱਕ ਸੀਮੈਂਟ ਪਾਇਆ ਗਿਆ ਹੈ| ਉਨ੍ਹਾਂ ਕਿਹਾ ਕਿ ਕੰਧ ਨੂੰ ਕਿਸੇ ਵੀ ਤਰ੍ਹਾਂ ਨਾਲ ਪਾਰ ਨਹੀਂ ਕੀਤਾ ਜਾ ਸਕਦਾ ਹੈ|

VIA PUNJAB