ਨਜਾਇਜ਼ ਹਥਿਆਰਾਂ ਸਮੇਤ ਤਿੰਨ ਕਾਬੂ

ਫ਼ਰੀਦਕੋਟ – ਮਨਜੀਤ ਸਿੰਘ ਢੇਸੀ ਐਸ.ਐਸ.ਪੀ ਫਰੀਦਕੋਟ, ਸੇਵਾ ਸਿੰਘ ਮੱਲੀ ਐਸ ਪੀ ਫਰੀਦਕੋਟ ਅਤੇ ਡੀ ਐਸ ਪੀ ਜਸਤਿੰਦਰ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫ਼ਰੀਦਕੋਟ ਪੁਲਿਸ ਨੇ ਪਿਛਲੇ ਮਹੀਨੇ ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਇੱਥੋਂ ਦੇ ਸਾਬਕਾ ਨਗਰ ਕੌਸਲਰ ਦਵਿੰਦਰ ਕੁਮਾਰ ਟਿੰਟੂ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗਿ?ਫ਼ਤਾਰ ਕੀਤਾ ਹੈ। ਅੱਜ ਇੱਥੇ ਜਾਣਕਾਰੀ ਦਿੰਦਿਆਂ ਜਸਪਿੰਦਰ ਸਿੰਘ (ਡੀ.ਐੱਸ.ਪੀ. ਇੰਨਵੈਸਟੀਗੇਸ਼ਨ) ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਮੁਖ਼ਬਰੀ ਦੇ ਆਧਾਰ ‘ਤੇ ਹੋਈਆਂ ਹਨ ।ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਸ਼ਮਸ਼ੇਰ ਸਿੰਘ ਸ਼ੇਰਾ, ਸ਼ਮਸ਼ੇਰ ਕੁਮਾਰ ਉਰਫ ਸ਼ੇਰਾ ਅਤੇ ਰਮਨਦੀਪ ਸਿੰਘ ਰਮਨਾ ਸਥਾਨਕ ਜ਼ਹਾਜ ਗਰਾਊਾਡ ਨੇੜੇ ਇਕੱਠੇ ਹੋਏ ਹਨ ਤੇ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ ।ਪੁਲਿਸ ਨੇ ਉਸ ਸਥਾਨ ‘ਤੇ ਛਾਪੇਮਾਰੀ ਕਰਦਿਆਂ ਇਨ੍ਹਾਂ ਪਾਸੋਂ 315 ਬੋਰ ਦਾ ਇਕ ਪਿਸਤੌਲ, 5 ਕਾਰਤੂਸ ਤੇ ਪਲਟੀਨਾ ਮੋਟਰਸਾਈਕਲ ਨੰਬਰ ਪੀ.ਬੀ.29 ਐੱਸ 7881 ਬਰਾਮਦ ਕਰਕੇ ਗਿ?ਫ਼ਤਾਰ ਕੀਤਾ ਹੈ । ਡੀ.ਐੱਸ.ਪੀ. ਅਨੁਸਾਰ ਦੋਸ਼ੀਆਂ ਨੇ ਮੰਨਿਆਂ ਕਿ ਮੇਲੇ ਦੌਰਾਨ ਉਨ੍ਹਾਂ ਨੇ ਸਾਬਕਾ ਨਗਰ ਕਾਸਲਰ ਟਿੰਟੂ ‘ਤੇ ਜਾਨਲੇਵਾ ਹਮਲਾ ਕੀਤਾ ਸੀ ਅਤੇ ਬਾਅਦ ਵਿਚ ਭੱਜਣ ਵਿਚ ਸਫ਼ਲ ਹੋ ਗਏ ਸਨ ।ਇਸ ਸਬੰਧੀ ਸਿਟੀ ਪੁਲਿਸ ਥਾਣੇ ਅੰਦਰ ਇਹ ਮਾਮਲਾ ਪਹਿਲਾਂ ਹੀ ਦਰਜ ਹੈ । ਅਧਿਕਾਰੀ ਨੇ ਦੱਸਿਆ ਕਿ ਫੜ੍ਹੇ ਗਏ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

VIA PUNJAB