- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਵਿੱਚ ਸਿੱਖ ਵਿਅਕਤੀ ਦਾ ਕਤਲ, 3 ਹਫਤਿਆਂ ਵਿੱਚ ਵਾਪਰੀ ਤੀਜੀ ਵਾਰਦਾਤ
ਨਿਊਯਾਰਕ – ਅਮਰੀਕਾ ਦੇ ਨਿਊਜਰਸੀ ਵਿੱਚ ਇਕ ਸਿੱਖ ਵਿਅਕਤੀ ਤਰਲੋਕ ਸਿੰਘ ਦਾ ਉਸ ਦੇ ਹੀ ਸਟੋਰ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ| ਬੀਤੇ ਤਿੰਨ ਹਫਤਿਆਂ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਤੀਸਰੀ ਵਾਰਦਾਤ ਹੈ| ਬੀਤੇ ਦਿਨ ਸਵੇਰ ਦੇ 9:00 ਵਜੇ ਦੇ ਕਰੀਬ ਟਾਊਨ ਈਸਟ ਔਰੇਂਜ ਵਿਖੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ| ਨਾਰਥ ਪਾਰਕ ਸਟ੍ਰੀਟ ਉਤੇ ਸਥਿਤ ਪਾਰਕ ਡੇਲੀ ਐਂਡ ਗਰੌਸਰੀ ਸਟੋਰ ਦੇ ਬਾਥਰੂਮ ਵਿੱਚ ਤਰਲੋਕ ਸਿੰਘ ਦੀ ਲਾਸ਼ ਮਿਲੀ ਹੈ| ਉਨ੍ਹਾਂ ਦੀ ਛਾਤੀ ਉਤੇ ਜ਼ਖਮ ਦੇ ਨਿਸ਼ਾਨ ਸਨ| ਇਸ ਘਟਨਾ ਬਾਰੇ ਉਸ ਸਮੇਂ ਪਤਾ ਲੱਗਾ ਜਦ ਸਟੋਰ ਤੋਂ ਇਕ ਬਲਾਕ ਦੀ ਦੂਰੀ ਉਤੇ ਇਕ ਗੈਸ ਸਟੇਸ਼ਨ ਉਤੇ ਕੰਮ ਕਰਨ ਵਾਲਾ ਵਿਅਕਤੀ ਕੁੱਝ ਖਰੀਦਣ ਲਈ ਸਟੋਰ ਵਿੱਚ ਆਇਆ| ਉਸ ਨੇ ਕਈ ਵਾਰ ਆਵਾਜ਼ਾਂ ਮਾਰੀਆਂ ਪਰ ਸਟੋਰ ਖੁੱਲ੍ਹਾ ਹੋਣ ਦੇ ਬਾਵਜੂਦ ਕੋਈ ਜਵਾਬ ਨਾ ਮਿਲਿਆ| ਫਿਰ ਉਹ ਵਿਅਕਤੀ ਬਾਥਰੂਮ ਵੱਲ ਗਿਆ, ਜਿੱਥੇ ਕਾਫ਼ੀ ਖੂਨ ਡੁੱਲ੍ਹਿਆ ਹੋਇਆ ਸੀ ਅਤੇ ਬਜ਼ੁਰਗ ਤਰਲੋਕ ਸਿੰਘ ਦੀ ਉਥੇ ਲਾਸ਼ ਪਈ ਹੋਈ ਸੀ| ਇਸਤਗਾਸਾ ਦਫਤਰ ਨੇ ਇਸ ਨੂੰ ਕਤਲ ਦਾ ਮਾਮਲਾ ਦੱਸਿਆ ਹੈ| ਹਾਲਾਂਕਿ ਕਤਲ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ| ਦੱਸਿਆ ਜਾ ਰਿਹਾ ਹੈ ਕਿ ਤਰਲੋਕ ਸਿੰਘ ਬਹੁਤ ਹੀ ਚੰਗੇ ਵਿਅਕਤੀ ਸਨ| ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਬੱਚੇ ਹਨ, ਜੋ ਭਾਰਤ ਵਿੱਚ ਰਹਿ ਰਹੇ ਹਨ| ਇਸ ਘਟਨਾ ਕਾਰਨ ਸਿੱਖ ਭਾਈਚਾਰੇ ਨੂੰ ਡੂੰਘਾ ਦੁੱਖ ਪਹੁੰਚਿਆ ਹੈ| ਰਿਪੋਰਟ ਮੁਤਾਬਕ ਤਰਲੋਕ ਸਿੰਘ ਪਿਛਲੇ 6 ਸਾਲਾਂ ਤੋਂ ਇੱਥੇ ਸਟੋਰ ਚਲਾ ਰਹੇ ਸਨ| ਨਾਗਰਿਕ ਅਧਿਕਾਰ ਸੰਗਠਨ ਸਿੱਖ ਗਠਜੋੜ ਨੇ ਫੇਸਬੁੱਕ ਪੋਸਟ ਉਤੇ ਤਰਲੋਕ ਸਿੰਘ ਦੇ ਪਰਿਵਾਰ, ਦੋਸਤਾਂ ਅਤੇ ਸਥਾਨਕ ਭਾਈਚਾਰੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ| 3 ਹਫਤਿਆਂ ਵਿੱਚ 3 ਵਾਰਦਾਤਾਂ ਵਾਪਰ ਚੁੱਕੀਆਂ ਹਨ| ਇਸ ਤੋਂ ਪਹਿਲਾਂ ਦੋ ਸਿੱਖ ਵਿਅਕਤੀਆਂ ਉਤੇ ਹਮਲੇ ਕੀਤੇ ਗਏ, ਜਿਸ ਕਾਰਨ ਉਹ ਜ਼ਖਮੀ ਹੋ ਗਏ| 6 ਅਗਸਤ ਨੂੰ 71 ਸਾਲਾ ਸਾਹਿਬ ਸਿੰਘ ਉਤੇ ਦੋ ਵਿਅਕਤੀਆਂ ਨੇ ਹਮਲਾ ਕੀਤਾ ਸੀ ਅਤੇ ਉਨ੍ਹਾਂ ਦੇ ਕਾਫੀ ਸੱਟਾਂ ਲੱਗੀਆਂ ਸਨ| ਇਸ ਤੋਂ ਪਹਿਲਾਂ 50 ਸਾਲਾ ਸੁਰਜੀਤ ਮੱਲ੍ਹੀ ਨੂੰ ਉਸ ਸਮੇਂ ਨਸਲੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਜਦ ਉਹ ਇਕ ਸਿਆਸੀ ਪਾਰਟੀ ਨਾਲ ਚੋਣ ਪ੍ਰਚਾਰ ਲਈ ਨਿਕਲੇ ਸਨ| ਉਨ੍ਹਾਂ ਦੀ ਗੱਡੀ ਉਤੇ ਸਪ੍ਰੇਅ ਨਾਲ ‘ਆਪਣੇ ਦੇਸ਼ ਵਾਪਸ ਜਾਓ’ ਸ਼ਬਦ ਵੀ ਲਿਖੇ ਗਏ ਸਨ| ਅਜਿਹੀਆਂ ਘਟਨਾਵਾਂ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਹੈ ਅਤੇ ਉਨ੍ਹਾਂ ਵਲੋਂ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ|


