116 ਗ੍ਰਾਮ ਨਸ਼ੀਲਾ ਪਦਾਰਥ ਸਮੇਤ 2 ਦੋਸ਼ੀ ਗ੍ਰਿਫਤਾਰ

ਹੁਸ਼ਿਆਰਪੁਰ – ਸ੍ਰੀ ਗੌਰਵ ਗਰਗ ਆਈ.ਪੀ.ਐਸ ਐਸ.ਐਸ.ਪੀ ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਜਗਦੀਸ਼ ਕੁਮਾਰ ਡੀ.ਐਸ.ਪੀ. ਸਿਟੀ ਹੁਸ਼ਿਆਰਪੁਰ ਜੀ ਦੀ ਅਗਵਾਈ ਹੇਠ ਨਸ਼ਾਂ ਵੇਚਣ ਅਤੇ ਨਸ਼ਾ ਪੀਣ ਵਾਲੇ ਵਿਅਕਤੀਆਂ ਨੂੰ ਨੱਥ ਪਾਉਣ ਲਈ ਸ੍ਰੀ ਬਿਕਰਮ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਉੂਨ ਹੁਸ਼ਿਆਰਪੁਰ ਜੀ ਨੇ ਥਾਣਾ ਮਾਡਲ ਟਾਉੂਨ ਦੇ ਪੁਲਿਸ ਕਰਮਚਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਜੇਕਰ ਕੋਈ ਵੀ ਨਸ਼ੇ ਸਬੰਧੀ ਇਤਲਾਹ ਦਿੰਦਾ ਤਾ ਤੁਰੰਤ ਐਕਸ਼ਨ ਲਿਆ ਜਾਵੇ ਜਿਸ ਤੇ ਏ.ਐਸ.ਆਈ ਜਸਵੀਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਅਆੰ ਟੀ.ਪੁਆਇੰਟ ਕੱਕੋਂ ਥਾਣਾਂ ਮਾਡਲ ਟਾਉੂਨ ਹੁਸ਼ਿਆਰਪੁਰ ਦੇ ਏਰੀਏ ਵਿੱਚ ਦੌਰਾਨੇ ਗਸ਼ਤ ਇੱਕ ਮੋਟਰਸਾਇਕਲ ਨੰਬਰ ਪੀ.ਬੀ. 07 ਬੀ.ਐਸ. 1311 ਮਾਰਕਾ ਹਾਂਡਾ ਲੀਵੋ ਨੂੰ ਸ਼ੱਕ ਦੇ ਅਦਾਰ ਤੇ ਰੋਕਿਆ ਮੋਟਰ ਸਾਈਕਲ ਚਾਲਕ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਤਿੰਦਰ ਕੁਮਾਰ ਪੁੱਤਰ ਪ੍ਰਕਾਸ਼ ਰਾਮ ਵਾਸੀ ਨਿਉੂ ਸੁਖੀਆਬਾਦ ਥਾਣਾ ਸਦਰ ਹੁਸ਼ਿਆਰਪੁਰ ਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਪਰਮਜੀਤ ਸਿੰਘ ਉਰਫ ਪੰਮਾਂ ਪੁੱਤਰ ਧਰਮਪਾਲ ਵਾਸੀ ਨਲੋਈਆਂ ਥਾਣਾ ਮਾਡਲ ਟਾਉੂਨ ਹੁਸ਼ਿਆਰਪੁਰ ਦੱਸਿਆ ਦੋਵਾਂ ਵਿਅਕਤੀਆਂ ਨੂੰ ਮੌਕਾ ਤੇ ਐਸ.ਆਈ.ਚੈਚਲ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਪਰ ਪੁੱਜ ਕੇ ਉਕਤ ਨੌਜਵਾਨਾਂ ਦੀ ਤਲਾਸ਼ੀ ਕੀਤੀ ਤਾਂ ਉਨ੍ਹਾਂ ਪਾਸੋਂ 116 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ ਜਿਨ੍ਹਾਂ ਖਿਲਾਫ ਮੁਕੱਦਮਾਂ ਨੰਬਰ 12 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਦੌਰਾਨੇ ਪੁੱਛਗਿੱਛ ਗ੍ਰਿਫਤਾਰ ਵਿਅਕਤੀਆਂ ਨੇ ਲੁੱਟਾਂ ਖੋਹਾਂ ਕਰਨ ਸਬੰਧੀ ਵੀ ਇੰਨਸਾਫ ਕੀਤਾ ਜਿਨ੍ਹਾਂ ਦੇ ਖਿਲਾਫ ਮੁਕੱਦਮਾਂ ਨੰਬਰ 13 ਦਰਜ ਕਰਕੇ ਇਕ ਮੋਬਾਇਲ ਫੋਨ ਬ੍ਰਾਮਦ ਕੀਤਾ ਅਤੇ ਪਹਿਲਾਂ ਦਰਜ ਮੁਕੱਦਮਾਂ ਨੰਬਰ 303 ਦਰਜ ਸੀ ਜਿਸ ਵਿੱਚ ਵੀ ਖੋਹਿਆ ਹੋਇਆ ਇਕ ਮੋਬਾਇਲ ਫੋਨ ਬ੍ਰਾਮਦ ਕਰਵਾਇਆ।

VIA PUNJAB