- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨੇਪਾਲ ਵਿੱਚ ਭਾਰਤੀ ਪਰਿਵਾਰ ਦੇ 4 ਵਿਅਕਤੀਆਂ ਦੀ ਮੌਤ
ਕਾਠਮੰਡੂ – ਨੇਪਾਲ ਵਿਚ 4 ਭਾਰਤੀ ਨਾਗਰਿਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ| ਨੇਪਾਲ ਦੇ ਸਿਧਾਰਥਨਗਰ ਵਿਚ ਇਕ ਹੀ ਪਰਿਵਾਰ ਦੇ 4 ਭਾਰਤੀ ਮੈਂਬਰਾਂ ਜਿਹਨਾਂ ਵਿੱਚ 2 ਬੱਚੇ ਸ਼ਾਮਿਲ ਹਨ, ਬੋਰੀਆਂ ਦੇ ਢੇਰ ਹੇਠਾਂ ਦੱਬੇ ਗਏ, ਜਿਸ ਕਾਰਨ ਸਾਹ ਘੁੱਟ ਜਾਣ ਕਾਰਨ ਉਹਨਾਂ ਦੀ ਮੌਤ ਹੋ ਗਈ| ਇਸ ਪਰਬਤੀ ਦੇਸ਼ ਵਿਚ 10 ਦਿਨਾਂ ਦੇ ਅੰਦਰ ਇਹ ਦੂਜਾ ਮਾਮਲਾ ਹੈ, ਜਿਸ ਵਿਚ ਭਾਰਤੀ ਲੋਕਾਂ ਦੀ ਮੌਤ ਹੋਈ ਹੈ| ਇਹ ਘਟਨਾ ਪੱਛਮੀ ਨੇਪਾਲ ਦੇ ਸੂਬਾ ਨੰਬਰ ਪੰਜ ਵਿਚ ਸਿਧਾਰਥਨਗਰ ਨਗਰਪਾਲਿਕਾ ਦੇ ਗੱਲਾਮੰਡੀ ਪਿਪਰਿਯਾ ਇਲਾਕੇ ਵਿਚ ਵਾਪਰੀ| ਨੇਪਾਲ ਪੁਲੀਸ ਦੇ ਮੁਤਾਬਕ 30 ਸਾਲ ਦੇ ਸ਼ਹਿਜਾਦ ਹੁਸੈਨ, ਉਸ ਦੀ ਪਤਨੀ ਸਦਾਬ ਖਾਤੂਨ, 6 ਸਾਲ ਦੇ ਬੇਟੇ ਤੇ 2 ਸਾਲ ਦੀ ਬੇਟੀ ਆਪਣੇ ਕਿਰਾਏ ਦੇ ਕਮਰੇ ਵਿੱਚ ਬੋਰੀਆਂ ਦੇ ਢੇਰ ਹੇਠਾਂ ਮ੍ਰਿਤਕ ਪਾਏ ਗਏ| ਉਹ ਮੂਲ ਰੂਪ ਨਾਲ ਭਾਰਤ ਦੇ ਬਿਹਾਰ ਦੇ ਰਹਿਣ ਵਾਲੇ ਸਨ| ਪੁਲੀਸ ਨੇ ਦੱਸਿਆ ਕਿ ਸ਼ਹਿਜਾਦ ਪਿਛਲੇ 15 ਸਾਲਾਂ ਤੋਂ ਇੱਥੇ ਕਬਾੜੀ ਦੇ ਤੌਰ ਤੇ ਕੰਮ ਕਰ ਰਿਹਾ ਸੀ| ਉਹਨਾਂ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ ਇਹਨਾਂ ਚਾਰਾਂ ਦੀ ਮੌਤ ਸਾਹ ਘੁੱਟ ਜਾਣ ਕਾਰਨ ਹੋਈ ਜਾਪਦੀ ਹੈ| ਚਾਰਾਂ ਦੀਆਂ ਲਾਸ਼ਾਂ ਨੂੰ ਰੂਪਾਨਦੇਹੀ ਜ਼ਿਲੇ ਦੇ ਹਸਪਤਾਲ ਵਿਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ| ਪੁਲੀਸ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ| ਗੌਰਤਲਬ ਹੈ ਕਿ 10 ਦਿਨ ਪਹਿਲਾਂ ਨੇਪਾਲ ਵਿਚ ਛੁੱਟੀਆਂ ਮਨਾਉਣ ਗਏ ਭਾਰਤੀ ਦਲ ਦੇ 8 ਵਿਅਕਤੀਆਂ ਦੀ ਮੌਤ ਹੋਟਲ ਦੇ ਕਮਰੇ ਵਿਚ ਸਾਹ ਘੁੱਟ ਜਾਣ ਕਾਰਨ ਹੋ ਗਈ ਸੀ| ਮ੍ਰਿਤਕ ਕੇਰਲ ਦੇ ਤਿਰੁਵਨੰਤਪੁਰਮ ਅਤੇ ਕੋਝਿਕੋਡ ਦੇ ਰਹਿਣ ਵਾਲੇ ਦੋ ਪਰਿਵਾਰ ਸਨ| ਇਹਨਾਂ ਵਿਚ 4 ਬੱਚਿਆਂ ਦੀ ਮੌਤ ਹੋ ਗਈ ਸੀ|


