ਕੋਹਲੀ ਨੇ ਪੁਜਾਰਾ ਦੀ ਪਾਰੀ ਨੂੰ ਦੱਸਿਆ ਸਰਵੋਤਮ

ਸਾਊਥੈਂਪਟਨ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਖ਼ਿਲਾਫ਼ ਇੱਥੇ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਵਿੱਚ ਚੇਤੇਸ਼ਵਰ ਪੁਜਾਰਾ ਦੀ ਨਾਬਾਦ 132 ਦੌੜਾਂ ਦੀ ਪਾਰੀ ਨੂੰ ਉਸ ਦੀ ਹੁਣ ਤੱਕ ਦੀ ਸਰਵੋਤਮ ਪਾਰੀ ਕਰਾਰ ਦਿੱਤਾ। ਕੋਹਲੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਕੋਲੰਬੋ ਵਾਲੀ ਪਾਰੀ ਬਿਹਤਰੀਨ ਜਾਪਦੀ ਸੀ ਪਰ ਹੁਣ ਇਹ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੜੀ ਲਈ ਫ਼ੈਸਲਾਕੁੰਨ ਸਾਬਿਤ ਹੋਵੇਗੀ। ਕੋਹਲੀ ਨੇ ਕਿਹਾ ਕਿ ਜੇ ਅਸੀਂ ਚੰਗੀ ਗੇਂਦਬਾਜ਼ੀ ਕਰ ਸਕੇ ਤਾਂ ਮੈਚ ਜਿੱਤਣ ਦੀ ਕਾਫ਼ੀ ਸੰਭਾਵਨਾ ਹੈ। ਪੁਜਾਰਾ ਨੇ ਨੌਵੇਂ ਵਿਕਟ ਲਈ ਇਸ਼ਾਂਤ ਸ਼ਰਮਾ (14) ਨਾਲ 32 ਦੌੜਾਂ ਤੇ ਦਸਵੇਂ ਵਿਕਟ ਲਈ ਜਸਪ੍ਰੀਤ ਬੁਮਰਾ (6) ਨਾਲ 46 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ 273 ਦੌੜਾਂ ਤੱਕ ਪਹੁੰਚਾਇਆ।

VIA PUNJAB