- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੌਥਾ ਟੈਸਟ: ਭਾਰਤ ਵੱਲੋਂ ਤੀਜੇ ਦਿਨ ਇੰਗਲੈਂਡ ਨੂੰ ਤਕੜੀ ਚੁਣੌਤੀ
ਸਾਊਥੈਂਪਟਨ – ਇੱਥੇ ਭਾਰਤ ਤੇ ਇੰਗਲੈਂਡ ਵਿਚਾਲੇ ਜਾਰੀ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਦੌਰਾਨ ਇੰਗਲੈਂਡ ਨੇ ਆਪਣੀ ਦੂਜੀ ਪਾਰੀ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 259 ਦੌੜਾਂ ਬਣਾ ਲਈਆਂ ਸਨ। ਇਸ ਤੋਂ ਪਹਿਲਾਂ ਇੰਗਲੈਂਡ ਨੇ ਚਾਹ ਦੇ ਸਮੇਂ ਤੱਕ ਦੂਜੀ ਪਾਰੀ ਵਿੱਚ ਪੰਜ ਵਿਕਟ ’ਤੇ 152 ਦੌੜਾਂ ਬਣਾ ਲਈਆਂ ਸਨ। ਇਸ ਸਮੇਂ ਤੱਕ ਬੇਨ ਸਟੋਕਸ ਨੇ 20 ਤੇ ਜੌਸ ਬਟਲਰ ਨੇ 22 ਦੌੜਾਂ ਬਣਾ ਲਈਆਂ ਸਨ ਤੇ ਇੰਗਲੈਂਡ ਦੀ ਲੀਡ ਨੂੰ 125 ਦੌੜਾਂ ਕਰ ਦਿੱਤਾ ਸੀ। ਦਿਨ ਦੇ ਦੂਜੇ ਸੈਸ਼ਨ ਵਿੱਚ ਭਾਰਤ ਨੂੰ ਸਭ ਤੋਂ ਵੱਡੀ ਸਫ਼ਲਤਾ ਕਪਤਾਨ ਜੋਅ ਰੂਟ ਦੇ ਵਿਕਟ ਦੇ ਰੂਪ ਵਿੱਚ ਮਿਲੀ। ਉਹ ਮੁਹੰਮਦ ਸਮੀ ਦੀ ਥ੍ਰੋਅ ਉੱਤੇ ਰਨ ਆਊਟ ਹੋ ਗਏ। ਇਸ ਦੌਰਾਨ ਮੁਹੰਮਦ ਸ਼ਮੀ ਨੇ 40 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ ਤੇ ਲੰਚ ਤੋਂ ਠੀਕ ਪਹਿਲਾਂ ਜੇਨਿੰਗਸ ਨੂੰ ਐੱਲਬੀਡਬਲਿਊ ਕੀਤਾ। ਲੰਚ ਤੋਂ ਬਾਅਦ ਪਹਿਲੀ ਹੀ ਗੇਂਦ ’ਤੇ ਉਨ੍ਹਾਂ ਜੌਨੀ ਬੇਅਰਸਟਾ (0) ਨੂੰ ਵੀ ਚੱਲਦਾ ਕੀਤਾ। ਇਸ ਤੋਂ ਬਾਅਦ 14 ਓਵਰਾਂ ਤੱਕ ਰੂਟ ਤੇ ਸਟੋਕਸ ਨੇ ਭਾਰਤੀ ਗੇਂਦਬਾਜ਼ਾਂ ਦਾ ਡੱਟ ਕੇ ਸਾਹਮਣਾ ਕੀਤਾ। ਭਾਰਤ ਦੀ ਸਟੀਕ ਗੇਂਦਬਾਜ਼ੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਸੈਸ਼ਨ ਵਿੱਚ ਇੰਗਲਿਸ਼ ਬੱਲੇਬਾਜ਼ ਸਿਰਫ਼ 60 ਦੌੜਾਂ ਹੀ ਜੋੜ ਸਕੇ। ਰਵੀਚੰਦਰਨ ਅਸ਼ਵਿਨ ਨੇ ਵੀ ਬਿਨਾਂ ਵਿਕਟ ਤੋਂ 46 ਦੌੜਾਂ ਦਿੰਦਿਆਂ ਲੰਮੀ ਗੇਂਦਬਾਜ਼ੀ ਕੀਤੀ। ਲੰਚ ਵੇਲੇ ਤੱਕ ਇੰਗਲੈਂਡ ਦਾ ਸਕੋਰ ਤਿੰਨ ਵਿਕਟਾਂ ’ਤੇ 59 ਦੌੜਾਂ ਸੀ। ਇਸ ਤੋਂ ਪਹਿਲਾਂ ਇੰਗਲੈਂਡ ਨੇ ਸਵੇਰੇ ਛੇ ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ।


