ਆਇਨਸਟਾਈਨ ਦਾ ਪੱਤਰ 18 ਹਜ਼ਾਰ ਅਮਰੀਕੀ ਡਾਲਰ ‘ਚ ਹੋ ਸਕਦੈ ਨੀਲਾਮ

ਵਾਸ਼ਿੰਗਟਨ – ਜਰਮਨੀ ਦੇ ਭੌਤਿਕ ਵਿਗਿਆਨੀ ਐਲਬਰਟ ਆਇਨਸਟਾਈਨ ਵੱਲੋਂ ਲਿਖੇ ਗਏ ਇਕ ਪੱਤਰ ਦੀ 18,000 ਅਮਰੀਕੀ ਡਾਲਰ ਵਿਚ ਨੀਲਾਮੀ ਹੋ ਸਕਦੀ ਹੈ। ਇਸ ਪੱਤਰ ਵਿਚ ਉਨ੍ਹਾਂ ਨੇ ਚਾਹ ਲਈ ਆਪਣੇ ਸਾਥੀ ਨੂੰ ਸੱਦਾ ਦਿੱਤਾ ਹੈ। ਪੱਤਰ ਵਿਚ ਆਇਨਸਟਾਈਨ ਦੇ ਦਸਤਖਤ ਹਨ। ਅਮਰੀਕਾ ਦੇ ਆਰ.ਆਰ. ਆਕਸ਼ਨ ਮੁਤਾਬਕ ਇਸ ਪੱਤਰ ਵਿਚ ਆਇਨਸਟਾਈਨ ਨੇ ਰੇਸਿਨਬਾਚ ਅਤੇ ਉਨ੍ਹਾਂ ਦੀ ਪਤਨੀ ਨੂੰ ਚਾਹ ‘ਤੇ ਸੱਦਾ ਦਿੱਤਾ ਹੈ। ਪੱਤਰ ਵਿਚ 19 ਅਕਤੂਬਰ, 1928 ਦੀ ਤਰੀਕ ਲਿਖੀ ਹੋਈ ਹੈ। ਇਹ ਪੱਤਰ ਉਸ ਸਮੇਂ ਲਿਖਿਆ ਗਿਆ ਜਦੋਂ ਆਇਨਸਟਾਈਨ, ਰੇਸਿਨਬਾਚ ਅਤੇ ਆਸਟ੍ਰੀਆ ਦੇ ਵਿਗਿਆਨੀ ਅਰਵਿਨ ਸ਼੍ਰੋਡਿੰਗਰ ਹਮਬੋਲਟ ਬਰਲਿਨ ਯੂਨੀਵਰਸਿਟੀ ਵਿਚ ਇਕੱਠੇ ਪੜ੍ਹ ਰਹੇ ਸਨ।

VIA PUNJAB